ਟੈਫਿਕ ਪੁਲੀਸ ਵਲੋਂ ਜਾਗਰੂਕਤਾ ਰੈਲੀ ਦਾ ਆਯੋਜਨ

ਐਸ. ਏ .ਐਸ ਨਗਰ, 20 ਜਨਵਰੀ (ਸ.ਬ.) ਟ੍ਰੈਫਿਕ ਪੁਲੀਸ ਵਲੋਂ ਮਣਾਏ ਜਾ ਰਹੇ ਸੜਕ ਸੁਰਖਿਆ ਹਫਤੇ ਤਹਿਤ ਟ੍ਰੈਫਿਕ ਜੋਨ 3 ਦੇ ਇੰਚਾਰਜ ਸ੍ਰ. ਸਤਪਾਲ ਸਿੰਘ ਦੀ ਅਗਵਾਈ ਵਿੱਚ ਟ੍ਰੈਫਿਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਸਕੂਲ ਫੇਜ਼ 11 ਦੇ ਵਿਦਿਆਰਥੀਆਂ ਨੇ ਭਾਗ ਲਿਆ| ਰੈਲੀ ਫੇਜ਼ 10 ਦੇ ਚੌਂਕ ਤੋਂ ਆਰੰਭ ਹੋਈ ਜਿਹੜੀ ਫੇਜ਼ 11 ਵਿੱਚ ਜਾ ਕੇ ਖਤਮ ਹੋਈ| ਇਸ ਦੌਰਾਨ ਰੈਲੀ ਵਿੱਚ ਸ਼ਾਮਿਲ ਵਿਦਿਆਰਥੀਆਂ ਵਲੋਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ| ਬੱਚਿਆਂ ਵਲੋਂ ਸੜਕ ਸੁਰਖਿਆ ਸੰਬੰਧੀ ਬੈਨਰ ਅਤੇ ਤਖਤੀਆਂ ਵੀ ਫੜੀਆਂ ਹੋਈਆਂ ਸਨ|
ਇਸ ਮੌਕੇ ਜੋਨ 3 ਦੇ ਇੰਚਾਰਜ ਸਤਪਾਲ ਸਿੰਘ ਨੇ ਕਿਹਾ ਕਿ ਜੇਕਰ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਰੋਜਾਨਾ ਵਾਪਰਦੇ ਵੱਡੀ ਗਿਣਤੀ ਸੜਕ ਹਾਦਸਿਆਂ ਤੇ ਕਾਬੂ ਕੀਤਾ ਜਾ ਸਕਦਾ ਹੈ|
ਉਹਨਾਂ ਕਿਹਾ ਕਿ ਜਿਆਦਤਰ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਹੀ ਵਾਪਰਦੇ ਹਨ ਅਤੇ ਲੋਕਾਂ ਨੂੰ ਵਾਹਨ ਚਲਾਉਣ ਵੇਲੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ| ਇਸ ਮੌਕੇ ਟ੍ਰੈਫਿਕ ਪੁਲੀਸ ਦੇ ਹੋਰ ਕਰਮਚਾਰੀ ਵੀ ਹਾਜਿਰ ਸਨ|

Leave a Reply

Your email address will not be published. Required fields are marked *