ਟੈਸਟ ਡਰਾਈਵ ਦੇ ਬਹਾਨੇ ਇੱਕ ਵਿਅਕਤੀ ਲੱਖਾਂ ਡਾਲਰ ਦੀ ਕਾਰ ਲੈ ਕੇ ਹੋਇਆ ਫਰਾਰ

ਸਿਡਨੀ, 27 ਅਪ੍ਰੈਲ (ਸ.ਬ.)  ਸ਼ਹਿਰ ਵਿਚ ਬੁੱਧਵਾਰ ਰਾਤੀਂ ਇੱਕ ਵਿਅਕਤੀ ਟੈਸਟ ਡਰਾਈਵ ਦੇ ਬਹਾਨੇ ਲੱਖਾਂ ਡਾਲਰ ਦੀ ਸਪੋਰਟਸ ਕਾਰ ਲੈ ਕੇ ਫਰਾਰ ਹੋ ਗਿਆ| ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ 230,000 ਡਾਲਰ ਦੀ ਕੀਮਤ ਵਾਲੀ ਉਕਤ ਕਾਰ ਤਾਂ ਮਿਲ ਗਈ ਹੈ ਪਰ ਦੋਸ਼ੀ ਅਜੇ ਵੀ ਉਸ ਦੇ ਪਹੁੰਚ ਤੋਂ ਬਾਹਰ ਹੈ| ਪੁਲੀਸ ਮੁਤਾਬਕ ਦੋਸ਼ੀ ਦੇ ਕੋਲ ਇੱਕ ਬੰਦੂਕ ਵੀ ਹੈ ਅਤੇ ਇਸ ਦੇ ਚੱਲਦਿਆਂ ਉਹ ਇਲਾਕੇ ਦੇ ਲੋਕਾਂ ਲਈ ਇੱਕ ਵੱਡਾ ਖ਼ਤਰਾ ਵੀ ਸਾਬਤ ਹੋ ਸਕਦਾ ਹੈ|
ਮਿਲੀ ਜਾਣਕਾਰੀ ਮੁਤਾਬਕ ਕਾਰ ਸ਼ਹਿਰ ਦੇ ਕਸਬੇ ਬਾਲਗੋਲਾਹ ਦੇ ਇੱਕ ਸਰਵਿਸ ਸਟੇਸ਼ਨ ਦੇ ਬਾਹਰੋਂ ਚੋਰੀ ਹੋਈ ਸੀ| ਦੋਸ਼ੀ ਨੇ ਕਾਰ ਮਾਲਕ ਦੇ ਮਾਲਕ ਨੂੰ ਕਿਹਾ ਕਿ ਉਹ ਉਸ ਦੀ ਕਾਰ ਨੂੰ ਖਰੀਦਣਾ ਚਾਹੁੰਦਾ ਹੈ| ਇਸ ਤੋਂ ਬਾਅਦ ਉਹ ਦੋਵੇਂ ਇੱਕ ਟੈਸਟ ਡਰਾਈਵ ਤੇ ਨਿਕਲ ਗਏ| ਡਰਾਈਵ ਦੌਰਾਨ ਦੋਸ਼ੀ ਨੇ ਕਾਰ ਦੇ ਮਾਲਕ ਬੰਦੂਕ ਦੇ ਦਿਖਾ ਕੇ ਡਰਾਇਆ-ਧਮਕਾਇਆ ਅਤੇ ਉਸ ਨੂੰ ਵਾਹਨ ਵਿਚੋਂ ਬਾਹਰ ਕੱਢ ਦਿੱਤਾ| ਇਸ ਦੌਰਾਨ 30 ਸਾਲਾ ਮਾਲਕ ਨੇ ਰਸਤੇ ਵਿਚੋਂ ਗੁਜ਼ਰ ਰਹੇ ਇੱਕ ਵਿਅਕਤੀ ਕੋਲੋਂ ਸਹਾਇਤਾ ਮੰਗੀ, ਜਿਸ ਨੇ ਬਾਅਦ ਵਿਚ ਪੁਲੀਸ ਨੂੰ ਸੂਚਿਤ ਕੀਤਾ| ਪੁਲੀਸ ਨੇ ਕਾਫੀ  ਸਮੇਂ ਤੱਕ ਦੋਸ਼ੀ ਦਾ ਪਿੱਛਾ ਕੀਤਾ ਪਰ ਉਹ ਉਸ ਦੀ ਪਕੜ ਵਿਚ ਨਹੀਂ ਆਇਆ| ਹਾਲਾਂਕਿ ਪੁਲੀਸ ਨੂੰ ਕਾਰ ਮਿਲ ਗਈ| ਪੁਲੀਸ ਨੇ ਹੁਣ ਦੋਸ਼ੀ ਦੀ ਭਾਲ ਵਿਚ ਆਮ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਉਮਰ 20 ਦੇ ਕਰੀਬ ਹੈ ਅਤੇ ਦਿੱਖ ਉਹ ਮੱਧ-ਪੂਰਬੀ ਵਿਅਕਤੀ ਲੱਗਦਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਉਸ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲੀਸ ਨਾਲ ਸਾਂਝੀ ਕਰੇ|

Leave a Reply

Your email address will not be published. Required fields are marked *