ਟੈਸਟ ਵਿਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਕਪਤਾਨ ਬਣੇ ਮਿਸਬਾਹ

ਲਾਰਡਸ, 15 ਜੁਲਾਈ (ਸ.ਬ.) ਪਾਕਿਸਤਾਨ ਦੇ ਕਪਤਾਨ ਮਿਸਬਾਹ ਉਲ ਹੱਕ ਨੇ ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਮੈਚ ਵਿਚ  ਲਾਰਡਸ ਤੇ ਇਤਿਹਾਸ ਰਚਦੇ ਹੋਏ ਟੈਸਟ ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਜ਼ਿਆਦਾ ਉਮਰ ਦੇ ਕਪਤਾਨ ਬਣਨ ਦਾ ਰਿਕਾਰਡ ਬਣਾ ਲਿਆ ਹੈ| ਅਜੇਤੂ 110 ਦੌੜਾਂ ਬਣਾਉਣ ਵਾਲੇ ਮਿਸਬਾਹ ਨੇ 42 ਸਾਲ 47 ਦਿਨ ਦੀ ਉਮਰ ਵਿਚ ਇਹ ਸੈਂਕੜਾ ਲਗਾਇਆ ਅਤੇ ਉਨ੍ਹਾਂ ਇਸਦੇ ਨਾਲ ਹੀ ਆਸਟ੍ਰੇਲੀਆ ਦੇ ਬਾਬ ਸਿੰਪਸਨ ਦਾ ਰਿਕਾਰਡ ਤੋੜਿਆ ਹੈ| ਸਿੰਪਸਨ ਨੇ ਐਡੀਲੇਡ ਵਿਚ ਸਾਲ 1977-78 ਵਿਚ ਭਾਰਤ ਦੇ ਖਿਲਾਫ 41 ਸਾਲ 359 ਦਿਨ ਦੀ ਉਮਰ ਵਿਚ ਸੈਂਕੜਾ ਲਗਾਇਆ ਸੀ|
ਮਿਸਬਾਹ ਦੀ ਪਾਰੀ ਦੀ ਬਦੌਲਤ ਮਹਿਮਾਨ ਪਾਕਿਸਤਾਨੀ ਟੀਮ ਪਹਿਲੇ ਹੀ ਦਿਨ 6 ਵਿਕਟਾਂ ਤੇ 282 ਦੌੜਾਂ ਬਣਾਉਣ ਵਿਚ ਸਫਲ ਰਹੀ| ਉਨ੍ਹਾਂ 154 ਗੇਂਦਾਂ ਵਿਚ 17 ਚੌਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ ਅਤੇ 179 ਗੇਂਦਾਂ ਵਿਚ 18 ਚੌਕਿਆਂ ਦੀ ਦੀ ਮਦਦ ਨਾਲ 110 ਦੌੜਾਂ ਬਣਾ ਕੇ ਅਜੇਤੂ ਰਹੇ| ਇੰਗਲੈਂਡ ਵਿਚ ਪਹਿਲੀ ਵਾਰ ਟੈਸਟ ਖੇਡ ਰਹੇ ਮਿਸਬਾਹ ਨੇ ਸੈਂਕੜਾ ਲਗਾਉਣ ਦੇ ਬਾਅਦ ਮੈਦਾਨ ਤੇ ਹੀ ਪੁਸ਼ ਅਪ ਲਗਾ ਕੇ ਜਸ਼ਨ ਮਨਾਇਆ|

Leave a Reply

Your email address will not be published. Required fields are marked *