ਟੈ੍ਰਫਿਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ

ਐਸ.ਏ.ਐਸ.ਨਗਰ, 15 ਫਰਵਰੀ (ਆਰ.ਪੀ.ਵਾਲੀਆ) ਸਰਕਾਰੀ ਕਾਲਜ ਫੇਜ਼ 6 ਵਿੱਚ ਐਸ.ਪੀ. ਗੁਰਜੋਤ ਸਿੰਘ ਕਲੇਰ ਦੀ ਅਗਵਾਈ ਹੇਠ 32ਵਾਂ ਮਹੀਨਾਵਾਰ ਟੈ੍ਰਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਾਲਜ ਦੇ ਲੜਕੇ ਅਤੇ ਲੜਕੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਮਾਸਕ ਅਤੇ 50 ਹੈਲਮੇਟ ਵੀ ਵੰਡੇ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਨ ਲਈ ਹਿਦਾਇਤ ਦਿੱਤੀ ਗਈ।

ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਪੁਲੀਸ ਗੁਰਇਕਬਾਲ ਸਿੰਘ, ਆਰ.ਟੀ.ਓ. ਸੁਖਵਿੰਦਰ ਕੁਮਾਰ, ਐਸ.ਐਚ.ਓ. ਨਰਿੰਦਰ ਸੂਦ, ਏ.ਐਸ.ਆਈ. ਸ਼੍ਰੀ ਜਨਕ ਰਾਜ, ਏ.ਐਸ.ਆਈ. ਸ਼੍ਰੀ ਗੁਲਸ਼ਨ ਕੁਮਾਰ, ਏ.ਐਸ.ਆਈ. ਚਰਨਜੀਤ ਸ਼ਰਮਾ, ਏ.ਐਸ.ਆਈ. ਮਹਿੰਦਰਪਾਲ, ਐਚ.ਸੀ.ਅੰਗਰੇਜ ਸਿੰਘ ਅਤੇ ਟ੍ਰੈਫਿਕ ਪੁਲੀਸ ਜੋਨ 1 ਪੁਲੀਸ ਦਾ ਹੋਰ ਸਟਾਫ ਮੌਜੂਦ ਸੀ।

Leave a Reply

Your email address will not be published. Required fields are marked *