ਟੋਂਗਾ ਵਿੱਚ ਭੂਚਾਲ ਦਾ ਜਬਰਦਸਤ ਝੱਟਕਾ

ਸਿਡਨੀ, 17 ਜੁਲਾਈ (ਸ.ਬ.)  ਦੱਖਣ ਪ੍ਰਸ਼ਾਂਤ ਟਾਪੂ ਟੋਂਗਾ ਵਿੱਚ ਅੱਜ ਭੂਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਸਰਵੇਖਣ ਦੇ ਮੁਤਾਬਕ ਭੂਚਾਲ ਦੀ ਤੀਵਰਤਾ ਰਿਕਟਰ ਪੈਮਾਨੇ ਉਤੇ 6.1 ਮਾਪੀ ਗਈ| ਭੂਚਾਲ ਦਾ ਕੇਂਦਰ ਟੋਂਗਾ ਵਿੱਚ ਦੱਖਣ-ਦੱਖਣ ਪੱਛਮ ਨੇਇਤਾ ਵਿੱਚ ਜ਼ਮੀਨ ਤੋਂ 97 ਕਿਲੋਮੀਟਰ ਦੀ ਗਹਿਰਾਈ ਵਿੱਚ ਰਿਹਾ| ਫਿਲਹਾਲ ਭੂਚਾਲ ਨਾਲ ਕਿਸੇ ਪ੍ਰਕਾਰ ਦੇ ਜਾਨ ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ| ਭੂਚਾਲ ਨੂੰ ਲੈ ਕੇ ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ|

Leave a Reply

Your email address will not be published. Required fields are marked *