ਟੋਂਗਾ ਵਿੱਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ

ਟੋਂਗਾ, 16 ਜੂਨ (ਸ.ਬ.) ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਟਾਪੂ ਸਮੂਹਾਂ ਦੇ ਦੇਸ਼ ਟੋਂਗਾ ਵਿਚ ਅੱਜ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਹ ਜਾਣਕਾਰੀ ਅਮਰੀਕੀ ਭੂ-ਗਰਭ ਸਰਵੇਖਣ ਨੇ ਦਿੱਤੀ| ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਨੇਈਫੁ ਸ਼ਹਿਰ ਤੋਂ 470 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਤਹਿ ਤੋਂ 10 ਕਿਲੋਮੀਟਰ ਡੂੰਘਾਈ ਵਿਚ ਸੀ| ਭੂਚਾਲ ਕਾਰਨ ਜਾਨਮਾਲ ਦੇ ਨੁਕਸਾਨ ਦੇ ਬਾਰੇ ਵਿਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *