ਟੋਰਾਂਟੋ ਦੀ ਔਰਤ ਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦੇ ਦੋਸ਼ ਲੱਗੇ  

ਟੋਰਾਂਟੋ, 5 ਜੂਨ (ਸ.ਬ.) ਪੂਰਬੀ ਟੋਰਾਂਟੋ ਵਿੱਚ ਇਕ ਔਰਤ ਤੇ ਅੱਤਵਾਦੀਆਂ ਦੀ ਸਾਥਣ ਹੋਣ ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ| ਇਸ ਨੇ ਆਪਣੇ ਕੁੱਝ ਹੋਰ ਸਾਥੀਆਂ ਨਾਲ ਮਿਲ ਕੇ ਕੈਨੇਡੀਅਨ ਟਾਇਰ ਸਟੋਰ ਤੇ ਹਮਲਾ ਕੀਤਾ ਸੀ ਤੇ ਇਸ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕਰ ਲਿਆ ਗਿਆ ਸੀ| ਜਾਂਚ ਮਗਰੋਂ ਹੁਣ ਉਸ ਉੱਤੇ ਅੱਤਵਾਦ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ ਗਏ ਹਨ|
32 ਸਾਲਾ ਰਿਹੈਬ ਡਗਮੋਸ ਖਿਲਾਫ 13 ਮਾਮਲਿਆਂ ਸੰਬੰਧੀ ਦੋਸ਼ ਲਗਾਏ ਗਏ| ਉਸ ਤੇ ਤਿੰਨ ਵਿਅਕਤੀਆਂ ਦੇ ਕਤਲ ਦੀ ਕੋਸ਼ਿਸ਼ ਕਰਨ ਤੇ ਅੱਤਵਾਦੀਆਂ ਰਾਬਤਾ ਰੱਖਣ ਲਈ ਇਹ ਚਾਰਜ ਲਾਏ ਗਏ| ਪੁਲੀਸ ਨੇ ਦੱਸਿਆ ਕਿ ਇਸ ਨੇ ਆਪਣੇ ਕੋਲ ਕਈ ਤਰ੍ਹਾਂ ਦੇ ਹਥਿਆਰ ਵੀ ਰੱਖੇ ਸਨ|
ਉਸ ਤੇ ਜ਼ੁਰਮ ਕਰਨ ਦੀ ਸਾਜਸ਼ ਤਹਿਤ ਕੈਨੇਡਾ ਛੱਡਣ ਦਾ ਵੀ ਦੋਸ਼ ਹੈ| ਪਿਛਲੇ ਸਾਲ ਅਪ੍ਰੈਲ ਵਿੱਚ ਡਗਮੋਸ ਕੈਨੇਡਾ ਤੋਂ ਬਾਹਰ ਗਈ ਸੀ| ਨਵੇਂ ਚਾਰਜ ਆਰਸੀਐਮਪੀ ਵੱਲੋਂ ਲਾਏ ਗਏ ਤੇ ਡਗਮੋਸ ਨੂੰ ਟੋਰਾਂਟੋ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਉਸ ਖਿਲਾਫ ਪਹਿਲਾਂ ਵੀ ਹਥਿਆਰ ਨਾਲ ਹਮਲਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਹੈ| ਪੁਲੀਸ ਨੇ ਦੋਸ਼ ਲਗਾਇਆ ਕਿ ਡਗਮੋਸ ਨੇ ਕਰਮਚਾਰੀਆਂ ਤੇ ਗਾਹਕਾਂ ਨੂੰ ਧਮਕੀਆਂ ਦਿੱਤੀਆਂ| ਫਿਰ ਉਸ ਨੇ ਆਪਣੇ ਕੱਪੜਿਆਂ ਦੇ     ਹੇਠੋਂ ਇੱਕ ਵੱਡਾ ਸਾਰਾ ਚਾਕੂ ਕੱਢ ਲਿਆ ਪਰ ਸਟੋਰ ਦੇ ਅਧਿਕਾਰੀਆਂ ਨੇ ਉਸ ਤੋਂ ਉਹ ਚਾਕੂ ਖੋਹ ਲਿਆ ਤੇ ਵੱਡਾ ਹਾਦਸਾ ਵਾਪਰਨ ਤੋਂ ਰੋਕ ਲਿਆ|

Leave a Reply

Your email address will not be published. Required fields are marked *