ਟੋਰਾਂਟੋ ਵਿੱਚ ਆਇਆ ਤੇਜ਼ ਤੂਫਾਨ

ਟੋਰਾਂਟੋ, 14 ਜੂਨ (ਸ.ਬ.) ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਬੀਤੇ ਦਿਨੀਂ ਨੂੰ ਤੇਜ਼ ਤੂਫਾਨ ਆਇਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਤੂਫਾਨ ਕਾਰਨ ਕਈ ਦਰੱਖਤ ਟੁੱਟ ਕੇ ਡਿੱਗ ਪਏ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ| ਟੋਰਾਂਟੋ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਲੱਗਭਗ 46,000 ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਹੋਏ| ਉਨ੍ਹਾਂ ਦੱਸਿਆ ਕਿ ਰਾਤ ਤਕਰੀਬਨ 10.00 ਵਜੇ ਤੱਕ ਬਿਜਲੀ ਸਪਲਾਈ ਨੂੰ ਮੁੜ ਬਹਾਲ ਕੀਤਾ ਗਿਆ| ਦੁਪਹਿਰ ਦੇ ਸਮੇਂ ਆਏ ਇਸ ਤੂਫਾਨ ਦਾ ਅਸਰ ਸ਼ਾਮ ਤੱਕ ਰਿਹਾ ਅਤੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ| ਪੁਲੀਸ ਅਤੇ ਪੈਰਾ-ਮੈਡੀਕਲ ਅਧਿਕਾਰੀ ਨੂੰ ਕਈ ਫੋਨ ਕਾਲ ਆਏ| ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਕੇ ਵਾਹਨਾਂ ਤੇ ਡਿੱਗ ਪਏ ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ| ਓਧਰ ਟੋਰਾਂਟੋ ਫਾਇਰ ਸੇਵਾ ਦੇ ਅਧਿਕਾਰੀ ਮੈਥਿਊ ਪੈਗ ਨੇ ਟਵਿੱਟਰ ਤੇ ਟਵੀਟ ਕਰ ਕੇ ਕਿਹਾ ਕਿ ਫਾਇਰ ਫਾਈਟਰਜ਼ ਬਚਾਅ ਕੰਮ ਵਿੱਚ ਲੱਗੇ ਹੋਏ ਹਨ| ਪੁਲੀਸ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਕਈ ਸਟੋਰ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨਾ ਪਿਆ|

Leave a Reply

Your email address will not be published. Required fields are marked *