ਟੋਰਾਂਟੋ ਵਿੱਚ ਕਾਲਜ ਨੇੜੇ ਚੱਲੀਆਂ ਗੋਲੀਆਂ, ਇਕ ਦੀ ਮੌਤ

ਟੋਰਾਂਟੋ, 31 ਜਨਵਰੀ (ਸ.ਬ.) ਟੋਰਾਂਟੋ ਵਿਖੇ ਸਥਿਤ ਜੌਰਜ ਬਰਾਊਨ ਕਾਲਜ ਨੇੜੇ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ| ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਕਾਲਜ ਦੇ ਨੇੜੇ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣੀਆਂ| ਨੋਹ ਦੋਸਜਾਰਡਿਨਸ ਦੇ ਮੁਤਾਬਕ ਉਸ ਨੇ ਕਰੀਬ 12 ਤੋਂ ਵਧੇਰੇ ਗੋਲੀਆਂ ਚੱਲਣ ਦੀਆਂ ਆਵਾਜ਼ ਸੁਣੀਆਂ ਜਦੋਂ ਕਿ ਹਮਲਾਵਰ ਮੌਕੇ ਤੋਂ ਇਕ ਵਾਹਨ ਵਿਚ ਫਰਾਰ ਹੋ ਗਿਆ| ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਦੋ ਸਵੈਚਾਲਿਤ ਬੰਦੂਕਾਂ ਬਰਾਮਦ ਕੀਤੀਆਂ ਹਨ| ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਦਾ ਇਰਾਦਾ ਪੀੜਤ ਵਿਅਕਤੀ ਨੂੰ ਹੀ ਮਾਰਨ ਦਾ ਸੀ ਜਾਂ ਨਹੀਂ| ਕਾਲਜ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨੂੰ ਇਕ ਘੰਟੇ ਤੱਕ ਘੇਰ ਕੇ ਪੁਲੀਸ ਨੇ ਜਾਂਚ ਕੀਤੀ|

Leave a Reply

Your email address will not be published. Required fields are marked *