ਟੋਰਾਂਟੋ ਵਿੱਚ ਘਰ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ

ਟੋਰਾਂਟੋ, 31 ਜੁਲਾਈ (ਸ.ਬ.) ਬੀਤੇ ਕੱਲ੍ਹ ਸਵੇਰ ਨੂੰ ਟੋਰਾਂਟੋ ਵਿੱਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 62 ਸਾਲਾ ਬਜ਼ੁਰਗ ਦੀ ਮੌਤ ਹੋ ਗਈ| ਟੋਰਾਂਟੋ ਦੇ ਫਾਇਰ ਫਾਈਟਰਾਂ ਨੂੰ ਸਵੇਰੇ ਤਕਰੀਬਨ 3.30 ਵਜੇ ਫੋਨ ਤੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪੁੱਜੇ ਅਤੇ ਅੱਗ ਤੇ ਕਾਬੂ ਪਾਇਆ ਗਿਆ|
ਕੈਪਟਨ ਡੇਵਿਡ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਸਾਨੂੰ ਇਹ ਰਿਪੋਰਟ ਮਿਲੀ ਸੀ ਕਿ ਘਰ ਵਿੱਚ ਤਿੰਨ ਲੋਕ ਮੌਜੂਦ ਸਨ ਅਤੇ ਅੱਗ ਘਰ ਦੀ ਤੀਜੀ ਮੰਜ਼ਲ ਨੂੰ ਲੱਗੀ| ਉਨ੍ਹਾਂ ਦੱਸਿਆ ਕਿ ਅਸੀਂ ਪੀੜਤਾਂ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਘਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ| ਅੱਗ ਤੇ ਸਵੇਰੇ ਤਕਰੀਬਨ 3.45 ਤੇ ਕਾਬੂ ਪਾ ਲਿਆ ਗਿਆ| ਫਾਇਰ ਫਾਈਟਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਘਰ ਦੀ ਤੀਜੀ ਮੰਜ਼ਲ ਤੇ ਬੈਡਰੂਮ ਵਿੱਚ ਲੱਗੀ, ਜਿਸ ਵਿੱਚ ਬਜ਼ੁਰਗ ਵਿਅਕਤੀ ਸੌਂ ਰਿਹਾ ਸੀ| ਟੋਰਾਂਟੋ ਫਾਇਰ ਫਾਈਟਰ ਅਧਿਕਾਰੀਆਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ|

Leave a Reply

Your email address will not be published. Required fields are marked *