ਟੋਰਾਂਟੋ ਵਿੱਚ ਜ਼ਬਰਦਸਤ ਬਰਫਬਾਰੀ, ਕਰੀਬ 60 ਉਡਾਣਾਂ ਰੱਦ, ਕਈ ਸਕੂਲ ਅਤੇ ਯੂਨੀਵਰਸਿਟੀਆਂ ਬੰਦ

ਟੋਰਾਂਟੋ, 16 ਦਸੰਬਰ (ਸ.ਬ.)      ਕੈਨੇਡਾ ਦੇ ਟੋਰਾਂਟੋ ਵਿਚ ਠੰਡ ਅਤੇ ਬਰਫਬਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ| ਲਗਾਤਾਰ ਪੈ ਰਹੀ ਬਰਫ ਨੇ ਆਸਮਾਨ ਵਿਚ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਹੈ| ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਲਗਭਗ 60 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ| ਬਰਫ ਦੀ ਚਾਦਰ ਨੇ ਢੱਕਣਾ ਸ਼ੁਰੂ ਕਰ ਦਿੱਤਾ|
ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਕੁਝ ਉਡਾਣਾਂ ਜਾਰੀ ਰਹਿਣਗੀਆਂ ਪਰ ਖਰਾਬ ਮੌਸਮ ਨੂੰ ਦੇਖਦੇ ਹੋਏ ਕਰੀਬ 46 ਜਹਾਜ਼ ਦੇਰੀ ਨਾਲ ਉਡਾਣ ਭਰਨਗੇ| ਟੋਰਾਂਟੋ ਦੇ ਬਿਲੀ ਬਿਸ਼ਪ ਸਿਟੀ ਸੈਂਟਰ ਏਅਰਪੋਰਟ ਤੇ ਵੀ ਇਹੀ ਹਾਲ ਹੈ| ਇੱਥੇ ਬਰਫਬਾਰੀ ਕਾਰਨ 7 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ 15 ਫਲਾਈਟਾਂ ਦੇਰ ਨਾਲ ਉਡਾਣ ਭਰਨੀਆਂ| ਬਰਫਬਾਰੀ ਦੇ ਚੱਲਦੇ ਕਈ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ| ਯੌਰਕ ਯੂਨੀਵਰਸਿਟੀ ਅਤੇ ਹੰਬਰ ਕਾਲਜ ਨੇ ਤਾਂ ਰਾਤ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੀ ਰੱਦ ਕਰ ਦਿੱਤੀਆਂ| ਹਾਲਾਂਕਿ ਰੇਅਰਸਨ ਯੂਨੀਵਰਸਿਟੀ ਖੁੱਲ੍ਹੀ ਰਹੇਗੀ| ਲੋਕਾਂ ਨੂੰ ਆਵਾਜਾਈ ਵਿਚ ਖਾਸ ਤੌਰ ਤੇ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ| ਮੌਸਮ ਵਿਭਾਗ ਨੇ ਟੋਰਾਂਟੋ ਅਤੇ ਦੱਖਣੀ ਓਨਟਾਰੀਓ ਵਿਚ ਹੋਰ ਬਰਫਬਾਰੀ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਅਤੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ| ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੁਪਹਿਰ ਤੋਂ ਇੱਥੇ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰੀ ਪੈ ਰਹੀ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ 20 ਤੋਂ 40 ਸੈਂਟੀਮੀਟਰ ਤੱਕ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ|

Leave a Reply

Your email address will not be published. Required fields are marked *