ਟ੍ਰਾਈਸਿਟੀ ਵਿੱਚ ਔਰਤਾਂ ਨਾਲ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਲਈ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਮਿਲ ਕੇ ਕੰਮ ਕਰਨ : ਕਾਹਲੋਂ

ਐਸ. ਏ. ਐਸ. ਨਗਰ, 18 ਨਵੰਬਰ (ਸ.ਬ.)ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਵੱਧ ਰਹੀਆਂ ਹਿੰਸਕ ਘਟਨਾਵਾਂ, ਔਰਤਾਂ ਨਾਲ ਹੋ ਰਹੇ ਰੇਪ ਅਤੇ ਕਤਲ ਵਰਗੇ ਮਾਮਲਿਆਂ ਤੇ ਚਿੰਤਾ ਪ੍ਰਗਟ ਕੀਤੀ ਹੈ| ਉਹਨਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਗੈਗਵਾਰ ਅਤੇ ਗੁੰਡਾ ਗਰਦੀ ਦੀਆਂ ਘਟਨਾਵਾਂ ਵੱਧ ਗਈਆਂ ਹਨ| ਔਰਤਾਂ ਲਈ ਸੁਰਖਿਅਤ ਸਮਝੇ ਜਾਣ ਵਾਲੇ ਚੰਡੀਗੜ੍ਹ ਅਤੇ ਮੁਹਾਲੀ ਵੀ ਹੁਣੇ ਸੁਰਖਿਅਤ ਨਹੀਂ ਰਹੇ ਹਨ| ਬੀਤੇ ਦਿਨਾਂ ਵਿੱਚ ਲੜਕੀਆਂ ਨਾਲ ਹੋਏ ਸਰੀਰਕ ਸ਼ੋਸ਼ਣ ਅਤੇ ਕਤਲਾਂ ਨੇ ਦੋਹਾਂ ਸ਼ਹਿਰਾਂ ਦੇ ਸੁਰਖਿਆ ਪ੍ਰਬੰਧਾਂ ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ| ਚੰਡੀਗੜ੍ਹ ਅਤੇ ਪੰਜਾਬ ਪੁਲੀਸ ਦੇ ਆਪਸੀ ਤਾਲਮੇਲ ਦੀ ਘਾਟ ਹੈ ਇਸੇ ਕਰਕੇ ਅਪਰਾਧੀ ਜੁਰਮ ਕਰਨ ਤੋਂ ਬਾਅਦ ਦੂਸਰੇ ਸ਼ਹਿਰ ਵਿੱਚ ਪਹੁੰਚ ਜਾਂਦੇ ਹਨ| ਸ੍ਰ. ਕਾਹਲੋਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਪੰਜਾਬ ਦੇ ਗਵਰਨਰ ਸ੍ਰੀ ਵੀ. ਪੀ ਬਦਨੋਰ ਤੋਂ ਮੰਗ ਕੀਤੀ ਹੈ ਕਿ ਉਹ ਔਰਤਾਂ ਦੀ ਸੁਰਖਿਆ ਯਕੀਨੀ ਬਣਾਉਣ ਲਈ ਚੰਡੀਗੜ੍ਹ ਅਤੇ ਮੁਹਾਲੀ ਪੁਲੀਸ ਨੂੰ ਨਿਰਦੇਸ਼ ਦੇਣ ਕਿ ਉਹ ਆਪਸੀ ਤਾਲਮੇਲ ਵਧਾਉਣ ਅਤੇ ਜੁਰਮ ਰੋਕਣ ਲਈ ਪੁਖਤਾ ਕਦਮ ਚੁੱਕਣ

Leave a Reply

Your email address will not be published. Required fields are marked *