ਟ੍ਰੇਨ ਨੇ ਸਕੂਲ ਬੱਸ ਨੂੰ ਮਾਰੀ ਟੱਕਰ, 7 ਬੱਚਿਆਂ ਦੀ ਮੌਤ 12 ਜ਼ਖਮੀ

ਭਦੋਹੀ, 25 ਜੁਲਾਈ (ਸ.ਬ.) ਉਤਰ ਪ੍ਰਦੇਸ਼ ਦੇ ਔਰਾਈ ਖੇਤਰ ਵਿਚ ਸਵੇਰੇ ਸਕੂਲ ਵਾਹਨ ਦੇ ਟ੍ਰੇਨ ਦੀ ਲਪੇਟ ਵਿਚ ਆ ਜਾਣ ਨਾਲ ਘੱਟ ਤੋਂ ਘੱਟ 7 ਬੱਚਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ| ਰਾਜ ਦੀ ਰੇਲਵੇ ਪੁਲੀਸ ਦੇ ਮੁਤਾਬਕ ਟੈਂਡਰਹਾਰਟ ਪਬਲਿਕ ਸਕੂਲ ਦੇ ਬੱਚੇ ਮਿੰਨੀ ਬੱਸ ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸੀ| ਮਾਘੀਪੁਰ ਰਹਿਤ ਰੇਲਵੇ ਕਰਾਸਿੰਗ ਤੇ ਸਕੂਲ ਬੱਸ ਸਵਾਰੀ ਗੱਡੀ ਨੰਬਰ 155127 ਦੀ ਲਪੇਟ ਵਿਚ ਆ ਗਈ, ਜਿਸ ਨਾਲ 7 ਬੱਚਿਆਂ ਦੀ ਮੌਤ ਹੋ ਗਈ| ਘਟਨਾ ਵਿਚ 12 ਬੱਚੇ ਜ਼ਖਮੀ ਹੋ ਗਏ| ਟ੍ਰੇਨ ਮਡੂਆਡੀਹ ਤੋਂ ਰਾਮਬਾਗ ਜਾ ਰਹੀ ਸੀ| ਹਾਦਸਾ ਸਾਢੇ ਸੱਤ ਵਜੇ ਤੋਂ 8 ਵਜੇ ਦੇ ਵਿਚ ਹੋਇਆ| ਸਕੂਲ ਬੱਸ ਵਿਚ 19 ਬੱਚੇ ਸਵਾਰ ਸੀ| ਜਿਸ ਵਿਚ ਕਈ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ| ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ| ਹਾਦਸੇ ਦੇ ਕਾਰਨ ਬੱਚੇ ਦੇ ਰਿਸ਼ਤੇਦਾਰਾਂ ਨੇ ਖੂਬ ਹੰਗਾਮਾ ਕੀਤਾ| ਸਥਿਤੀ ਤਣਾਅ ਪੂਰਨ ਹੋਣ ਤੇ ਇਸ ਲਾਈਨ ਤੇ ਚੱਲਣ ਵਾਲੀ ਟ੍ਰੇਨ ਨੂੰ ਵੱਖ-ਵੱਖ ਸਟੇਸ਼ਨਾ ਤੇ ਰੋਕ ਦਿੱਤਾ ਗਿਆ ਹੈ| ਪੁਲੀਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ|

Leave a Reply

Your email address will not be published. Required fields are marked *