ਟ੍ਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

ਬਟਾਲਾ, 21 ਦਸੰਬਰ (ਸ.ਬ.) ਸਥਾਨਕ ਹਰਦੋਝੰਡੇ ਵਿਖੇ ਅੱਜ ਟ੍ਰੇਨ ਹੇਠਾਂ ਆਉਣ ਨਾਲ ਇਕ ਅਪਾਹਿਜ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਹਰਦੋਝੰਡੇ ਜੋ ਲੱਤਾਂ ਤੋਂ ਅਪਾਹਿਜ ਹੈ ਅਤੇ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਪਿੰਡ ਦੇ ਕੋਲ ਪਖਾਨੇ ਲਈ ਗਿਆ ਹੋਇਆ ਗਿਆ ਸੀ ਕਿ ਰੇਲਵੇ ਲਾਈਨਾ ਪਾਰ ਕਰਦੇ ਸਮੇਂ ਧੁੰਦ ਹੋਣ ਕਾਰਨ ਅੰਮ੍ਰਿਤਸਰ ਤੋਂ ਕਾਦੀਆ ਨੂੰ ਜਾ ਰਹੀ ਟ੍ਰੇਨ ਹੇਠਾਂ ਆ ਗਿਆ| ਜਿਸ ਨਾਲ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ|
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐਸ. ਆਈ ਕੁਲਬੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਅਤੇ ਮੰਗਲ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਹੈ|

Leave a Reply

Your email address will not be published. Required fields are marked *