ਟ੍ਰੈਕਟਰ ਦੇ ਰਿਮ ਵਾਲਾ ਟ੍ਰਕ ਪਲਟਿਆ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਸਥਾਨਕ ਫੇਜ਼-3ਬੀ1 ਦੀ ਰੇਹੜੀ ਮਾਰਕੀਟ ਦੇ ਸਾਹਮਣੇ ਅੱਜ ਬਾਅਦ ਦੁਪਹਿਰ ਇੱਕ ਛੋਟਾ ਟ੍ਰੱਕ (ਸਵਰਾਜ ਮਾਜਦਾ) ਉਲਟ ਗਿਆ| ਇਸ ਟ੍ਰੱਕ ਨੰਬਰ ਪੀ ਬੀ-65 ਟੀ 4021 ਵਿੱਚ ਟ੍ਰੈਕਟਰ ਦੇ ਰਿਮ ਲੱਦੇ ਹੋਏ ਸੀ ਜਿਹੜੇ ਟ੍ਰੱਕ ਦੇ ਉਲਟਣ ਕਾਰਣ ਉੱਥੇ ਹੀ ਖਿੰਡ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟ੍ਰੱਕ ਮਦਨਪੁਰ ਵੱਲੋਂ ਆਇਆ ਸੀ ਅਤੇ ਮੁੱਖ ਸੜਕ ਤੋਂ ਰੇਹੜੀ ਮਾਰਕੀਟ ਵੱਲ ਪੁੱਜਣ ਵੇਲੇ ਡਰਾਈਵਰ ਦੇ ਬੇਕਾਬੂ ਹੋ ਕੇ ਸੜਕ ਤੇ ਪਲਟ ਗਿਆ| ਪ੍ਰਤੱਖ ਕਰਸ਼ੀਆਂ ਅਨੁਸਾਰ ਟਰੱਕ ਦੇਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਇਹ ਟਰੱਕ ਅਚਾਨਕ ਸੜਕ ਤੇ ਉਲਟ ਗਿਆ| ਮੌਕੇ ਤੇ ਕਿਸੇ ਹੋਰ ਵਿਅਕਤੀ ਜਾਂ ਵਾਹਨ ਦਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ| ਮੌਕੇ ਤੇ ਪਹੁੰਚੀ ਪੁਲੀਸ ਪਾਰਟੀ ਡਰਾਈਵਰ ਨੂੰ ਆਪਣੇ ਨਾਲ ਪੁਲੀਸ ਸਟੇਸ਼ਨ ਲੈ ਗਈ ਸੀ| ਜਦੋਂ ਕਿ ਟਰੱਕ ਦੇ ਉਲਟਾ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ|

Leave a Reply

Your email address will not be published. Required fields are marked *