ਟ੍ਰੈਫਿਕ ਜਾਗਰੁਕਤਾ ਕੈਂਪ ਲਗਾਇਆ

ਐਸ਼ਏyਐਸ਼ਨਗਰ, 30 ਜਨਵਰੀ (ਆਰyਪੀyਵਾਲੀਆ) ਟੈ੍ਰਫਿਕ ਪੁਲੀਸ ਮੁਹਾਲੀ ਵਲੋਂ ਮਣਾਏ ਜਾ ਰਹੇ 32ਵੇਂ ਸਾਲਾਨਾ ਟ੍ਰੈਫਿਕ ਮਹੀਨੇ ਦੇ ਤਹਿਤ ਟ੍ਰੈਫਿਕ ਇੰਚਾਰਜ ਸ੍ਰੀ ਨਰਿੰਦਰ ਸੂਦ ਜੋਨ 1 ਦੀ ਅਗਵਾਈ ਹੇਠ ਸਰਕਾਰੀ ਕਾਲਜ ਫੇ੭ 6 ਦੇ ਸਹਿਯੋਗ ਨਾਲ ਸਥਾਨਕ ਫੇ੭ 3੍ਰ5 ਦੀਆਂ ਲਾਈਟਾਂ, ਫੇ੭ 7 ਦੀ ਮਾਰਕੀਟ ਅਤੇ ਹੋਰਨਾਂ ਥਾਂਵਾਂ ਤੇ ਟ੍ਰੈਫਿਕ ਜਾਗਰੁਕ ਕੈਂਪ ਲਗਾਇਆ ਗਿਆ। ਇਸ ਦੌਰਾਨ ਕਾਲਜ ਦੇ ਪ੍ਰੋਫੇਸਰ ਸzy ਸੁਖਵਿੰਦਰ ਸਿੰਘ ਅਤੇ ਐਨyਸੀyਸੀy ਦੇ ਵਿਦਿਆਰਥੀਆਂ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਟ੍ਰੈਫਿਕ ਇੰਚਾਰਜ ਸ੍ਰੀ ਨਰਿੰਦਰ ਸੂਦ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵਾਹਨ ਚਾਲਕਾਂ ਨੂੰ ਲਾਈਸੈਂਸ, ਆਰyਸੀy ਅਤੇ ਹੋਰ ਜਰੂਰੀ ਦਸਤਾਵੇਜਾਂ ਨੂੰ ਆਪਣੇ ਨਾਲ ਰੱਖਣ ਦੀ ਸਖਤ ਹਿਦਾਇਤ ਕੀਤੀ ਗਈ ਅਤੇ ਇਸਦੇ ਨਾਲ ਹੀ ਹੋਰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸ੍ਰੀ ਜਨਕ ਰਾਜ, ਕੁਲਵੰਤ ਸਿੰਘ, ਗੁਰਜੀਤ ਸਿੰਘ, ਰਘੁਬੀਰ ਸਿੰਘ, ਅਵਤਾਰ ਸਿੰਘ (ਸਾਰੇ ਏyਐਸ਼ਆਈy), ਹੈੱਡ ਕਾਂਸਟੇਬਲ ਸਲੀਮ ਮੁੰਹਮਦ ਅਤੇ ਸੁਰੇ੪ ਕੁਮਾਰ, ਕਾਲਜ ਦੇ ਵਿਦਿਆਰਥੀ ਜਿਨ੍ਹਾਂ ਵਿੱਚ ਨਿਰਭੈਜੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ੪ਾਲਿਨੀ, ਆਕਾ੪ ਅਤੇ ਪੂਜਾ ਦੇਵੀ ਮੌਜੂਦ ਸਨ।

Leave a Reply

Your email address will not be published. Required fields are marked *