ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 19 ਜੂਨ (ਸ.ਬ.) ਐਜੁਕੇਸ਼ਨ ਸੈਲ ਟ੍ਰੈਫਿਕ ਵੱਲੋਂ ਸਾਂਝ ਕੇਂਦਰ ਫੇਜ਼-8 ਦੇ ਸਹਿਯੋਗ ਨਾਲ ਅੱਜ ਪੁਰਾਣੇ ਬੱਸ ਅੱਡੇ ਫੇਜ਼-8 ਵਿਖੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ|
ਇਸ ਮੌਕੇ ਟ੍ਰੈਫਿਕ ਸੈਲ ਦੇ ਇੰਚਾਰਜ ੍ਰਸ੍ਰੀ ਜਨਕ ਰਾਜ ਨੇ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੈਲਮੈਟ ਜਰੂਰ ਪਾਉਣਾ ਚਾਹੀਦਾ ਹੈ| ਆਟੋ ਡ੍ਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ| ਅਕਸਰ ਦੇਖਿਆ ਜਾਂਦਾ ਹੈ ਕਿ ਆਟੋ ਡ੍ਰਾਈਵਰ ਜਿੱਥੇ ਵੀ ਸਵਾਰੀ ਦੇਖਦੇ ਹਨ ਉੱਥੇ ਹੀ ਬ੍ਰੇਕ ਲਗਾ ਦਿੰਦੇ ਹਨ ਜਿਸ ਕਾਰਨ ਪਿੱਛੋਂ ਆ ਰਹੇ ਵਾਹਨ ਨੂੰ ਕਈ ਵਾਰ ਬ੍ਰੇਕ ਮਾਰਨ ਦਾ ਮੌਕਾ ਨਹੀਂ ਮਿਲਦਾ, ਜਿਸ ਨਾਲ ਹਮੇਸ਼ਾ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ| ਇਹੀ ਗੱਲ ਉਹਨਾਂ ਨੇ ਪ੍ਰਾਈਵੇਟਾਂ ਬੱਸਾਂ ਦੇ ਡ੍ਰਾਈਵਰਾਂ ਨੂੰ ਵੀ ਸਮਝਾਈ|
ਇਸ ਮੌਕੇ ਸੰਭਵ ਸੰਸਥਾ ਤੋਂ ਮੈਡਮ ਅਨਮੋਲ ਕੌਰ ਹਾਜਿਰ ਸਨ ਅਤੇ ਸਾਂਝ ਕੇਂਦਰ ਤੋਂ ਏ ਐਸ ਆਈ ਨਰਿੰਦਰ ਸਿੰਘ, ਕਾਂਸਟੇਬਲ ਰਵਨੀਤ ਕੌਰ ਵੀ ਹਾਜਿਰ ਸਨ|

Leave a Reply

Your email address will not be published. Required fields are marked *