ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 10 ਜੁਲਾਈ (ਸ. ਬ.) ਲਰਨਿੰਗ ਪਾਥ ਸਕੂਲ ਵਿਖੇ ਹੱਸ ਐਨ ਜੀ ਓ ਅਤੇ ਐਕਜੋਨੇਬਲ ਕੰਪਨੀ ਵਲੋਂ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਜੀ ਓ ਹੱਸ ਦੀ ਕੋਆਰਡੀਨੇਟਰ  ਅਮੋਲ ਕੌਰ ਨੇ ਦਸਿਆ ਕਿ ਇਸ ਕੈਂਪ ਦੌਰਾਨ ਬਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿਤੀ ਗਈ ਅਤੇ 13 ਤੋਂ 17 ਸਾਲ ਦੇ ਬਚਿਆਂ ਵਲੋਂ ਵਾਹਨ ਚਲਾਉਣ ਸਮੇਂ ਹੋਣ ਵਾਲੀਆਂ ਦੁਰਘਟਨਾਂਵਾਂ ਬਾਰੇ ਜਾਣਕਾਰੀ ਵੀ ਦਿਤੀ ਗਈ| ਉਹਨਾਂ ਕਿਹਾ ਕਿ 15 ਤੋਂ 29 ਸਾਲ ਦੇ ਨੌਜਵਾਨਾਂ ਵਿਚ ਮੌਤ ਦਾ ਸਭ ਵੱਡਾ ਕਾਰਨ ਸੜਕ ਹਾਦਸੇ ਹਨ, ਇਹਨਾਂ ਹਾਦਸਿਆ ਵਿਚ ਕਮੀ ਲਿਆ ਕੇ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ|  ਇਸ ਮੌਕੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਸਿੰਗਨਲਾਂ ਬਾਰੇ ਵੀ ਜਾਣਕਾਰੀ ਦਿਤੀ ਗਈ|

Leave a Reply

Your email address will not be published. Required fields are marked *