ਟ੍ਰੈਫਿਕ ਜਾਗਰੂਕਤਾ ਸਮਾਗਮ ਕਰਵਾਇਆ

ਐਸ.ਏ.ਐਸ ਨਗਰ, 10 ਜੁਲਾਈ (ਸ.ਬ.) ਟ੍ਰੈਫਿਕ ਐਜੂਕੇਸ਼ਨ ਸੈਲ ਮੁਹਾਲੀ ਵੱਲੋਂ ਸੰਭਵ ਫਾਊਂਡੇਸ਼ਨ ਅਤੇ ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ ਦੇ ਸਹਿਯੋਗ ਨਾਲ ਇੱਕ ਟ੍ਰੈਫਿਕ ਜਾਗਰੂਕਤਾ ਪ੍ਰੋਗਰਾਮ ਪਿੰਡ ਬਠਲਾਣਾ ਵਿਖੇ ਕਰਵਾਇਆ ਗਿਆ| ਇਸ ਪ੍ਰੋਗਰਾਮ ਵਿੱਚ ਰਾਬਿੰਦਰ ਸਿੰਘ ਰੱਬੀ ਅਤੇ ਸਾਥੀ ਕਲਾਕਾਰਾਂ ਵੱਲੋਂ ਇੱਕ ਨੁੱਕੜ ਨਾਟਕ ਖੇਡਿਆ ਗਿਆ ਜਿਸ ਵਿੱਚ ਇਨਸਾਨ ਦੀ ਗਲਤੀ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਬਾਖੂਬੀ ਦਿਖਾਇਆ ਗਿਆ| ਇਸ ਮੌਕੇ ਜਨਕ ਰਾਜ ਮੁਲਾਜਮ ਟ੍ਰੈਫਿਕ ਪੁਲੀਸ ਮੁਹਾਲੀ ਅਤੇ ਕੁਲਵਿੰਦਰ ਸਿੰਘ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ| ਇਸ ਪ੍ਰੋਗਰਾਮ ਦੌਰਾਨ ਅਮੋਲ ਕੌਰ ਕੋਆਰਡੀਨੇਟਰ ਸੰਭਵ ਫਾਉਂਡੇਸ਼ਨ ਪੰਜਾਬ ਹਰਦੀਪ ਸਿੰਘ ਬਠਲਾਣਾ , ਹਰਜੀਤ ਸਿੰਘ ਬਠਲਾਣਾ, ਵਜੀਰ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਸਾਬਕਾ ਸਰਪੰਚ, ਭਗਵੰਤ ਸਿੰਘ ਗੀਗੇ ਮਾਜਰਾ ਡਾਇਰੈਕਟਰ ਵੇਰਕਾ ਮੁਹਾਲੀ, ਮਾਸਟਰ ਨਰਿੰਦਰ ਸਿੰਘ, ਅਸ਼ੋਕ ਬਜਹੇੜੀ ਸਰਪ੍ਰਸਤ ਜਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਿਰ ਸਨ|

Leave a Reply

Your email address will not be published. Required fields are marked *