ਟ੍ਰੈਫਿਕ ਜਾਗਰੂਕਤਾ ਹਫਤੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ

ਐਸ ਏ ਐਸ ਨਗਰ, 11 ਜਨਵਰੀ (ਸ ਬ) : ਟ੍ਰੈਫਿਕ ਜਾਗਰੂਕਤਾ ਹਫਤੇ ਦੌਰਾਨ ਅੱਜ ਮੁਹਾਲੀ ਦੇ ਫੇਜ -7 ਅੰਬਾਂ ਵਾਲੇ ਚੌਂਕ ਵਿਚ ਟ੍ਰੈਫਿਕ ਪੁਲੀਸ  ਦੇ ਜੌਨ-2 ਦੇ ਇੰਚਾਰਜ ਮਨਫੂਲ ਸਿੰਘ ਨੇ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੁੰ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ      ਪ੍ਰੇਰਿਆ| ਇਸ ਮੌਕੇ ਟ੍ਰੈਫਿਕ ਇੰਚਾਰਜ ਮਹਿਫੂਲ ਸਿੰਘ ਨੇ ਦਸਿਆ ਕਿ 9 ਜਨਵਰੀ ਤੋਂ ਪੰਦਰਾਂ ਜਨਵਰੀ ਤੱਕ ਟ੍ਰੈਫਿਕ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿਤੀ ਜਾ ਰਹੀ ਹੈ|  ਉਹਨਾਂ ਦਸਿਆ ਕਿ ਹਰ ਸਾਲ ਹੀ ਜਨਵਰੀ ਦੇ ਪਹਿਲੇ ਹਫਤੇ ਟ੍ਰੈਫਿਕ ਜਾਗਰੂਕਤਾ ਹਫਤਾ ਮਨਾਇਆ ਜਾਂਦਾ ਹੈ|

Leave a Reply

Your email address will not be published. Required fields are marked *