ਟ੍ਰੈਫਿਕ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਹਨ ਕੈਨੇਡਾ ਦੇ ਕੁੱਝ ਸ਼ਹਿਰ

ਟੋਰਾਂਟੋ, 12 ਜਨਵਰੀ (ਸ.ਬ.) ਕੈਨੇਡੀਅਨ ਆਟੋਮੋਬਾਈਲ      ਐਸੋਸੀਏਸ਼ਨ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਟਰੈਫਿਕ ਦੇ ਲਿਹਾਜ਼ ਨਾਲ ਕੈਨੇਡਾ ਦੇ ਸਭ ਤੋਂ ਖਰਾਬ ਸ਼ਹਿਰਾਂ ਬਾਰੇ ਦੱਸਿਆ ਗਿਆ ਹੈ| ਇਸ ਰਿਪੋਰਟ ਵਿੱਚ ਟੋਰਾਂਟੋ ਅਤੇ ਮਾਂਟਰੀਅਲ ਦੀਆਂ ਸੜਕਾਂ ਅਤੇ ਹਾਈਵੇਅਜ਼ ਸ਼ਾਮਲ ਹਨ| ਇਸ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲਾ ਹਾਈਵੇਅ 401 ਦੋਹਾਂ ਦੇਸ਼ਾਂ ਵਿਚ ਟਰੈਫਿਕ ਦੇ ਮਾਮਲੇ ਵਿਚ ਸਭ ਤੋਂ ਖਰਾਬ ਹਾਈਵੇਅਜ਼ ਵਿਚ 9ਵੇਂ ਨੰਬਰ ਤੇ ਹੈ, ਜਦੋਂ ਕਿ ਕੈਨੇਡਾ ਵਿਚ ਇਸ ਮਾਮਲੇ ਵਿਚ ਇਹ ਪਹਿਲੇ ਨੰਬਰ ਤੇ ਹੈ| ਇਸ ਤੋਂ ਇਲਾਵਾ ਮਾਂਟਰੀਅਲ, ਕੈਨੇਡਾ ਵਿਚ ਟਰੈਫਿਕ ਦੇ ਮਾਮਲੇ ਵਿਚ ਤੀਜ਼ਾ ਸਭ ਤੋਂ ਖਰਾਬ ਸ਼ਹਿਰ ਹੈ ਅਤੇ ਇਸ ਮਾਮਲੇ ਵਿਚ ਇਹ ਅਮਰੀਕਾ ਦੇ ਬੋਸਟਨ ਸ਼ਹਿਰ ਦਾ ਮੁਕਾਬਲਾ ਕਰਦਾ ਹੈ|
ਇਸ ਰਿਪੋਰਟ ਨੂੰ ਤਿਆਰ ਕਰਨ ਦਾ ਮਕਸਦ ਅਜਿਹੇ ਖੇਤਰਾਂ ਤੇ ਚਾਨਣਾ ਪਾਉਣਾ ਹੈ, ਜਿਨ੍ਹਾਂ ਵਿਚ ਟਰੈਫਿਕ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਪੁਲੀਸ ਅਤੇ ਵਧੀਆ ਕਦਮ ਚੁੱਕੇ ਜਾਣ ਦੀ ਲੋੜ ਹੈ| ਟੋਰਾਂਟੋ ਦੀਆਂ ਅੱਧੀਆਂ     ਲੋਕੇਸ਼ਨਾਂ ਖਰਾਬ ਟਰੈਫਿਕ ਦੀ ਸੂਚੀ ਵਿੱਚ ਟਾਪ 10 ਅਤੇ ਟਾਪ 20 ਵਿੱਚ ਸ਼ਾਮਲ ਹਨ| ਮਾਂਟਰੀਅਲ ਦੇ ਤਿੰਨ ਖੇਤਰ ਇਸ ਸੂਚੀ ਵਿੱਚ ਟਾਪ 10 ਵਿਚ ਸ਼ਾਮਲ ਹਨ ਜਦੋਂਕਿ ਦੋ ਖੇਤਰ ਟਾਪ 20 ਵਿੱਚ ਸ਼ਾਮਲ ਹਨ|

Leave a Reply

Your email address will not be published. Required fields are marked *