ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ

ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਟ੍ਰੈਫਿਕ ਜੋਨ -2  ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ| ਇਸ ਮੌਕੇ ਟ੍ਰੈਫਿਕ ਜੋਨ -2 ਇੰਚਾਰਜ ਸ੍ਰ. ਮਨਫੂਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਾਹਨ ਚਾਲਕਾਂ ਦੇ 57 ਚਾਲਾਨ ਕੀਤੇ ਗਏ ਅਤੇ ਦੋ ਵਿਅਕਤੀ ਜਿਹੜੇ ਸ਼ਰਾਬ ਪੀ ਕੇ ਆਪਣੇ ਮੋਟਰ ਸਾਈਕਲ ਚਲਾ ਰਹੇ ਸਨ, ਨੂੰ ਚੈਕਿੰਗ ਦੌਰਾਨ ਐਲਕੋਮੀਟਰ ਨਾਲ ਚੈੱਕ ਕੀਤਾ ਗਿਆ ਅਤੇ ਸ਼ਰਾਬੀ ਪਾਏ ਜਾਣ ਤੇ ਉਹਨਾਂ ਦੇ ਚਾਲਾਨ ਕਰਕੇ ਮੋਟਰਸਾਈਕਲ ਜਬਤ ਕਰ ਲਏ ਗਏ|
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿਹੜੇ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਜਿਵੇਂ ਕਿ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਹਨ, ਦੋ ਪਹੀਆਂ ਵਾਹਨਾਂ ਤੇ ਤਿੰਨ ਵਿਅਕਤੀ ਸਵਾਰੀ ਕਰਦੇ ਹਨ ਅਤੇ ਲਾਲ ਲਾਈਟ ਜੰਪ ਕਰਦੇ ਹਨ ਤੇ ਹੁਲੜਬਾਜੀ ਕਰਦੇ ਹਨ  ਦੇ ਖਿਲਾਫ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾ ਕੇ  ਉਹਨਾਂ ਨੂੰ ਕਾਬੂ ਕੀਤਾ ਜਾਵੇਗਾ  ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਸਖਤੀ ਨਾਲ ਰੋਕ ਲਗਾਈ ਜਾਵੇਗੀ|

Leave a Reply

Your email address will not be published. Required fields are marked *