ਟ੍ਰੈਫਿਕ ਪੁਲੀਸ ਜੀਰਕਪੁਰ ਨੇ ਕੀਤੇ 109 ਚਲਾਨ

ਜੀਰਕਪੁਰ, 20 ਦਸੰਬਰ (ਦੀਪਕ ਸ਼ਰਮਾ) ਟ੍ਰੈਫਿਕ ਪੁਲੀਸ ਜੀਰਕਪੁਰ ਨੇ ਇੰਚਾਰਜ ਮਨਫੂਲ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਥਾਵਾਂ ਉਪਰ ਨਾਕੇ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 109 ਚਲਾਨ ਕੀਤੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਦਸਿਆ ਕਿ ਜੀਰਕਪੁਰ ਵਿਚ ਵੱਖ ਵੱਖ ਥਾਵਾਂ ਉਪਰ ਕੀਤੀ ਗਈ ਨਾਕੇਬੰਦੀ ਦੌਰਾਨ ਟ੍ਰੇਫਿਕ ਪੁਲੀਸ ਵਲੋਂ ਗਲਤ ਸਾਇਡ ਆਉਣ ਦੇ 55 ਚਲਾਨ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋ ਕਰਨ ਦੇ 7 ਚਲਾਨ, ਗਲਤ ਪਾਰਕਿੰਗ ਕਰਨ ਦੇ 10 ਚਲਾਨ ਕੀਤੇ ਗਏ| ਇਸ ਤੋਂ ਇਲਾਵਾ 25 ਚਲਾਨ ਬਿਨਾਂ ਹੈਲਮਟ ਦੋ ਪਹੀਆਂ ਵਾਹਨ ਚਾਲਕਾਂ ਦੇ ਕੀਤੇ ਗਏ| ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ 11 ਚਲਾਨ ਕੀਤੇ ਗਏ| ਇਸ ਮੌਕੇ ਸੜਕ ਉਪਰ ਹੀ ਬੱਸਾਂ ਵਿਚ ਸਵਾਰੀਆਂ ਉਤਾਰਨ ਵਾਲੇ ਬੱਸ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿਤਾ ਗਿਆ ਅਤੇ ਸੜਕ ਉਪਰ ਹੀ ਖੜਕੇ ਸਵਾਰੀਆਂ ਦੀ ਉਡੀਕ ਕਰ ਰਹੇ ਆਟੋ ਚਾਲਕਾਂ ਨੂੰ ਵੀ ਚਿਤਾਵਨੀ ਦਿਤੀ ਗਈ| ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖਸਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *