ਟ੍ਰੈਫਿਕ ਪੁਲੀਸ ਨੇ ਨਾਕਾ ਲਗਾਕੇ 22 ਵਾਹਨਾਂ ਦੇ ਕੀਤੇ ਚਲਾਨ, 2 ਵਾਹਨ ਕੀਤੇ ਜਬਤ

ਐਸ ਏ ਐਸ ਨਗਰ, 3 ਅਕਤੂਬਰ (ਸ.ਬ.) ਸਥਾਨਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਟ੍ਰੈਫਿਕ ਪੁਲੀਸ ਮੁਹਾਲੀ ਨੇ ਇੰਸਪੈਕਟਰ ਸੁਰਿੰਦਰ ਸਿੰਘ ਜੋਨ 2 ਦੀ ਅਗਵਾਈ ਵਿਚ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ| ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇੰਸਪੈਕਟਰ ਸੁਰਿੰਦਰ ਸਿੰਘ ਨੇ ਦਸਿਆ ਕਿ ਇਸ ਮੌਕੇ 22 ਵਾਹਨਾਂ ਦੇ ਚਾਲਾਨ ਕੀਤੇ ਗਏ ਹਨ ਅਤੇ 2 ਵਾਹਨ ਜਬਤ ਵੀ ਕੀਤੇ ਗਏ ਹਨ| ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਬੁਲਟ ਮੋਟਰਸਾਇਕਲਾਂ ਉਪਰ ਪਟਾਕੇ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *