ਟ੍ਰੈਫਿਕ ਪੁਲੀਸ ਨੇ ਨਾਕਾ ਲਗਾ ਕੇ 50 ਵਾਹਨਾਂ ਦੇ ਕੀਤੇ ਚਲਾਨ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਸੈਕਟਰ 80 ਨੇੜੇ ਏਅਰਪੋਰਟ ਸੜਕ ਤੇ ਟ੍ਰੈਫਿਕ ਪੁਲੀਸ ਵਲੋਂ ਨਾਕਾ ਲਗਾ ਕੇ ਵਾਹਨਾਂ ਦੇ ਕਾਗਜਾਤਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲੀਸ ਜੋਨ 3 ਦੇ ਇੰਚਾਰਜ ਸਤਪਾਲ ਨੇ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਏਅਰਪੋਰਟ ਰੋਡ ਉਪਰ ਵਾਹਨ ਚਾਲਕ ਅਕਸਰ ਹੀ ਲਾਲ ਬੱਤੀ ਦੀ ਉਲੰਘਣਾ ਕੀਤੀ ਜਾਂਦੀ ਹੈ, ਜਿਸ ਕਰਕੇ ਅੱਜ ਉਹਨਾਂ ਨੇ ਇਥੇ ਨਾਕਾ ਲਗਾਇਆ ਹੈ| ਇਸ ਮੌਕੇ 50 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ, ਜਿਹਨਾਂ ਵਿੱਚੋਂ ਵੱਡੀ ਗਿਣਤੀ ਚਲਾਨ ਲਾਲ ਬੱਤੀ ਦੀ ਉਲੰਘਣਾ ਕਰਨ ਦੇ ਹੀ ਸਨ|
ਉਹਨਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਹਾਦਸਿਆਂ ਤੋਂ ਬਚਾਓ ਹੋ ਸਕੇ|
ਇਸ ਨਾਕੇ ਦੌਰਾਨ ਇਹ ਗੱਲ ਵੀ ਦੇਖਣ ਵਿੱਚ ਆਈ ਕਿ ਕੁਝ ਵਾਹਨ ਚਾਲਕ ਪੁਲੀਸ ਵਲੋਂ ਰੋਕੇ ਜਾਣ ਦੇ ਬਾਵਜੂਦ ਵੀ ਰੁਕਣ ਦੀ ਥਾਂ ਆਪਣੇ ਵਾਹਨਾਂ ਨੂੰ ਭਜਾ ਕੇ ਲੈ ਕੇ ਜਾ ਰਹੇ ਸਨ| ਕਈ ਵਾਹਨ ਚਾਲਕ ਪੁਲੀਸ ਨਾਕਾ ਵੇਖ ਕੇ ਰਸਤਾ ਹੀ ਬਦਲਕੇ ਨਿਕਲ ਰਹੇ ਸਨ|

Leave a Reply

Your email address will not be published. Required fields are marked *