ਟ੍ਰੈਫਿਕ ਪੁਲੀਸ ਨੇ ਫਰਜੀ ਪੱਤਰਕਾਰਾਂ ਤੇ ਫੌਜੀਆਂ ਦੇ ਚਲਾਨ ਕੱਟੇ

ਜ਼ੀਰਕਪੁਰ, 6 ਜੁਲਾਈ (ਪਵਨ ਰਾਵਤ) ਟ੍ਰੈਫਿਕ ਪੁਲੀਸ ਵੱਲੋਂ ਗੱਡੀਆਂ ਦੇ ਉਪਰ ਜਾਅਲੀ ਪ੍ਰੈਸ, ਆਰਮੀ, ਪੁਲੀਸ, ਪੰਜਾਬ ਗੌਰਮਿੰਟ, ਸੈਂਟਰ ਗੌਰਮਿੰਟ ਦੇ ਜਾਅਲੀ ਸਟਿੱਕਰ ਲਾਉਣ ਵਾਲਿਆਂ ਨੂੰ ਦਬੋਚਿਆ ਗਿਆ ਤੇ ਟ੍ਰੈਫਿਕ ਇੰਚਾਰਜ਼ ਮਨਫੂਲ ਦੁਆਰਾ ਉਨ੍ਹਾਂ ਦੀ ਗੱਡੀਆਂ ਦੇ ਚਲਾਨ ਕੀਤੇ ਗਏ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜਾਅਲੀ ਪੱਤਰਕਾਰ ਦਾ ਕਾਰਡ ਬਣਾਏ ਤੇ ਗੱਡੀ ਦੇ ਜਾਅਲੀ ਆਰਮੀ ਲਿਖ ਕੇ ਘੁੰਮਦੇ ਹੋਏ ਕੁੱਲ ਗਿਆਰਾਂ ਚਲਾਨ ਕੀਤੇ ਗਏ ਜਿਨ੍ਹਾਂ ਵਿੱਚੋਂ 9 ਜਾਅਲੀ ਪੱਤਰਕਾਰ ਤੇ 2 ਆਰਮੀ ਦੇ ਜਾਅਲੀ ਸਟਿੱਕਰ ਲਾ ਕੇ ਗੱਡੀਆਂ ਵਿੱਚ ਆਮ ਲੋਕ ਹੀ ਘੁੰਮ ਰਹੇ ਸਨ ਜਿਨ੍ਹਾਂ ਦੇ ਮੌਕੇ ਤੇ ਚਲਾਨ ਕੱਟ ਕੇ ਸਟਿੱਕਰ ਟ੍ਰੈਫਿਕ ਪੁਲੀਸ ਵੱਲੋਂ ਪਾੜ ਦਿੱਤੇ ਗਏ| ਉਹਨਾਂ ਕਿਹਾ ਕਿ ਅਕਸਰ ਕਈ ਵਿਅਕਤੀ ਜਾਅਲੀ ਸਟਿੱਕਰ ਲਾ ਕੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਜਾਂ ਫਿਰ ਕਿਸੇ ਹੋਰ ਚੰਗੇ ਮਹਿਕਮੇ ਦਾ ਸਟਿੱਕਰ ਲਾ ਕੇ ਆਪਣੇ ਆਪ ਨੂੰ ਆਰਮੀ ਵਿੱਚ ਕਿਸੇ ਚੰਗੇ ਰੈਂਕ ਤੇ ਦੱਸ ਕੇ ਪੁਲੀਸ ਉੱਤੇ ਆਪਣਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਸਨ ਜਿਹਨਾਂ ਦੀ ਅੱਜ ਜਾਂਚ ਕੀਤੀ ਗਈ ਹੈ| ਉਹਨਾਂ ਕਿਹਾ ਕਿ ਸ਼ਰਾਰਤੀ ਬੰਦਿਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ|

Leave a Reply

Your email address will not be published. Required fields are marked *