ਟ੍ਰੈਫਿਕ ਪੁਲੀਸ ਨੇ ਫੇਜ਼ 3 -5 ਲਾਈਟ ਪੁਆਂਇੰਟ ਤੇ ਨਾਕਾ ਲਗਾ ਕੇ ਚਲਾਨ ਕੱਟੇ


ਐਸ ਏ ਐਸ ਨਗਰ, 25 ਨਵੰਬਰ (ਆਰ ਪੀ ਵਾਲੀਆ) ਮੁਹਾਲੀ ਟ੍ਰੈਫਿਕ ਪੁਲੀਸ ਵਲੋਂ ਏ ਐਸ ਆਈ ਮਹਿੰਦਰ ਪਾਲ ਦੀ ਅਗਵਾਈ ਵਿੱਚ ਸਥਾਨਕ ਫੇਜ 3-5 ਦੇ ਲਾਈਟ ਪੁਆਂਇੰਟ ਤੇ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਪੜਤਾਲ ਕੀਤੀ| ਇਸ ਮੌਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਵਾਹਨਾਂ ਦੇ ਕਾਗਜ ਪੂਰੇ ਨਾ ਹੋਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ| 
ਇਸ ਮੌਕੇ ਬਗੈਰ ਮਾਸਕ ਵਾਹਨ ਚਾਲਕਾਂ ਨੂੰ ਮਾਸਕ ਵੀ ਵੰਡੇ ਗਏ| ਇਸ ਮੌਕੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਚਲਾਨ ਕੀਤੇ              ਗਏ| 
ਇਸ ਮੌਕੇ ਏ ਐਸ ਆਈ ਦਵਿੰਦਰ ਕੁਮਾਰ, ਹੈਡ ਕਾਂਸਟੇਬਲ ਸੁਭਾਸ਼ ਕੁਮਾਰ ਅਤੇ ਹਰਵਿੰਦਰ ਕੁਮਾਰ ਮੌਜੂਦ ਸਨ| 

Leave a Reply

Your email address will not be published. Required fields are marked *