ਟ੍ਰੈਫਿਕ ਪੁਲੀਸ ਨੇ ਮੁੱਖ ਸੜਕ ਤੇ ਖੜੇ ਵਾਹਨਾਂ ਦੇ ਕੀਤੇ ਚਲਾਨ

ਐਸ ਏ ਐਸ ਨਗਰ, 24 ਅਕਤੂਬਰ (ਆਰ ਪੀ ਵਾਲੀਆ) ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਟ੍ਰੈਫਿਕ ਪੁਲੀਸ ਮੁਹਾਲੀ ਵਲੋਂ ਏ ਐਸ ਆਈ ਬਲਜੀਤ ਸਿੰਘ ਦੀ ਅਗਵਾਈ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਖੜੇ ਕੀਤੇ ਗਏ ਵਾਹਨਾਂ ਨੂੰ ਹਟਾਇਆ ਗਿਆ ਅਤੇ ਇਸ ਦੌਰਾਨ ਪੁਲੀਸ ਵਲੋਂ ਅਜਿਹੇ ਵੱਡੀ ਗਿਣਤੀ ਵਾਹਨਾਂ ਦੇ ਚਲਾਨ ਕੀਤੇ ਗਏ|  
ਇਸ ਮੌਕੇ ਗੱਲ ਕਰਦਿਆਂ ਟ੍ਰੈਫਿਕ ਪੁਲੀਸ ਦੇ ਏ ਐਸ ਆਈ ਬਲਜੀਤ ਸਿੰਘ ਨੇ ਦਸਿਆ ਕਿ ਸ਼ਹਿਰ ਵਿਚ ਵਾਹਨ ਚਾਲਕਾਂ ਵਲੋਂ ਅਕਸਰ ਆਪਣੇ ਵਾਹਨ ਮੁੱਖ ਸੜਕਾਂ ਉਪਰ ਖੜੇ ਕਰ ਦਿਤੇ ਜਾਂਦੇ ਹਨ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਅਤੇ ਅਕਸਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ| ਇਸ ਲਈ ਟ੍ਰੇਫਿਕ ਪੁਲੀਸ ਵਲੋਂ ਸ਼ਹਿਰ ਦੇ ਫਰੈਂਕੋ ਹੋਟਲ ਨੇੜਲੀ ਸੜਕ, ਫੇਜ 2, ਫੇਜ 4 ਸਮੇਤ ਹੋਰਨਾਂ ਇਲਾਕਿਆਂ ਦੀਆਂ ਮੁੱਖ ਸੜਕਾਂ ਤੇ ਖੜੇ ਵਾਹਨਾਂ ਨੂੰ ਹਟਾਇਆ ਗਿਆ ਹੈ ਅਤੇ ਇਹਨਾਂ ਸੜਕਾਂ ਦੇ ਖੜ੍ਹੇ ਵਾਹਨਾਂ ਦੇ ਚਾਲਾਨ ਕੀਤੇ ਗਏ ਹਨ ਤਾਂ ਜੋ ਕਿ ਇਹਨਾਂ ਸੜਕਾਂ ਤੇ ਆਵਾਜਾਈ ਸੁਚਾਰੂ ਤਰੀਕੇ ਨਾਲ ਚੱਲ  ਸਕੇ| ਉਹਨਾਂ ਕਿਹਾ ਕਿ ਮੁੱਖ ਸੜਕਾਂ ਤੇ ਵਾਹਨ ਖੜਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸਿਆ ਨਹੀਂ    ਜਾਵੇਗਾ|

Leave a Reply

Your email address will not be published. Required fields are marked *