ਟ੍ਰੈਫਿਕ ਪੁਲੀਸ ਨੇ ਮੁੱਖ ਸੜਕ ਤੇ ਖੜੇ ਵਾਹਨਾਂ ਦੇ ਕੀਤੇ ਚਲਾਨ

ਐਸ ਏ ਐਸ ਨਗਰ, 22 ਅਕਤੂਬਰ (ਆਰ ਪੀ ਵਾਲੀਆ) ਟ੍ਰੈਫਿਕ ਪੁਲੀਸ ਵਲੋਂ ਅੱਜ ਸ਼ਹਿਰ ਵਿੱਚ ਮੁੱਖ ਸੜਕ ਤੇ ਆਪਣੇ ਵਾਹਨ ਖੜ੍ਹੇ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੀਤੇ ਗਏ| 
ਟ੍ਰੈਫਿਕ ਪੁਲੀਸ ਵਲੋਂ ਏ ਐਸ ਆਈ ਬਲਬੀਰ ਸਿੰਘ ਦੀ ਅਗਵਾਈ ਵਿੱਚ ਮੁੱਖ ਸੜਕ ਦੇ ਕਿਨਾਰੇ ਤੇ ਗਲਤ ਪਾਰਕਿੰਗ ਕਰਨ ਕੀਤੀਆਂ ਕਾਰਾਂ ਤੇ ਹੋਰ ਵਾਹਨਾਂ ਨੂੰ ਕਰੇਨ ਦੀ ਸਹਾਇਤਾ ਨਾਲ ਚੁਕਵਾਉਣਾ ਸ਼ੁਰੂ ਕਰ ਦਿੱਤਾ| ਇਸ ਮੌਕੇ ਗਲਤ ਪਾਰਕਿੰਗ ਕਰਨ, ਗਲਤ ਸਾਈਡ ਤੋਂ ਆਉਂਦੇ ਵਾਹਨਾਂ ਅਤੇ ਮੁੱਖ ਸੜਕ ਤੇ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਗਏ| 
ਇਸ ਦੌਰਾਨ ਟ੍ਰੈਫਿਕ ਪੁਲੀਸ ਵਲੋਂ ਫੇਜ਼ 7, ਫੇਜ਼ 3 ਬੀ 2 ਅਤੇ ਫੇਜ਼ 5 ਵਿੱਚ ਮਾਰਕੀਟ ਦੇ ਸਾਮ੍ਹਣੇ ਪੈਂਦੀ ਮੁੱਖ ਸੜਕ ਤੇ ਖੜ੍ਹੇ ਵਾਹਨਾਂ ਦੇ ਚਾਲਾਨ ਕੀਤੇ ਗਏ| ਇਸ ਮੌਕੇ ਏ ਐਸ ਆਈ ਬਲਬੀਰ ਸਿੰਘ ਨੇ ਕਿਹਾ ਕਿ ਇਸ ਇਲਾਕੇ ਵਿੱਚ  ਵਾਹਨ ਚਾਲਕਾਂ ਵਲੋਂ ਮੁੱਖ ਸੜਕ ਉਪਰ ਆਪਣੀ ਮਰਜੀ ਨਾਲ ਜਿਥੇ ਮਰਜੀ  ਵਾਹਨ ਪਾਰਕ ਕਰਨ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ, ਜਿਸ ਕਰਕੇ ਕਈ ਵਾਰ ਜਾਮ ਵੀ ਲੱਗ ਜਾਂਦਾ ਹੈ| ਇਸ ਲਈ ਮੁੱਖ ਸੜਕ ਉਪਰ ਖੜੇ ਵਾਹਨਾਂ ਅਤੇ ਗਲਤ ਪਾਰਕਿੰਗ ਕੀਤੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ| ਉਹਨਾਂ ਕਿਹਾ ਕਿ ਇਹ ਕਾਰਵਾਈ ਆਉਣ ਵਾਲੇ ਸਮੇਂ ਦੌਰਾਨ ਵੀ ਜਾਰੀ ਰਹੇਗੀ|  

Leave a Reply

Your email address will not be published. Required fields are marked *