ਟ੍ਰੈਫਿਕ ਪੁਲੀਸ ਨੇ 40 ਵਿਅਕਤੀਆਂ ਦੇ ਚਲਾਨ ਕੀਤੇ

ਐਸ ਏ ਐਸ ਨਗਰ,27 ਅਪ੍ਰੈਲ (ਮੀਨਾਕਸ਼ੀ) ਅੱਜ ਟ੍ਰੈਫਿਕ ਪੁਲੀਸ ਨੇ  ਏਅਰਪੋਰਟ ਰੋਡ ਸੈਕਟਰ 70-72 ਦੇ ਲਾਈਟ ਪੁਆਇੰਟ ਉਪਰ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਗਈ| ਇਸ ਮੌਕੇ  ਹੌਲਦਾਰ ਸੁਰਿੰਦਰ ਸਿੰਘ ਨੇ ਦਸਿਆ ਕਿ ਇਸ ਚੌਂਕ ਵਿਚ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਸਿਕਾਇਤ ਮਿਲ ਰਹੀ ਸੀ,  ਜਿਸ ਕਰਕੇ ਅੱਜ ਪੁਲੀਸ ਨੇ ਉਥੇ ਨਾਕਾ ਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 40 ਵਿਅਕਤੀਆਂ  ਦੇ  ਚਲਾਨ ਕੀਤੇ ਗਏ ਹਨ|
ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸਿਆ ਜਾਵੇਗਾ|

Leave a Reply

Your email address will not be published. Required fields are marked *