ਟ੍ਰੈਫਿਕ ਲਾਈਟਾਂ ਤੇ ਹਰ ਵੇਲੇ ਇੱਕਠੀ ਜੱਗਦੀ ਰਹਿੰਦੀ ਹੈ ਲਾਲ ਅਤੇ ਹਰੀ ਲਾਈਟ

ਟ੍ਰੈਫਿਕ ਲਾਈਟਾਂ ਤੇ ਹਰ ਵੇਲੇ ਇੱਕਠੀ ਜੱਗਦੀ ਰਹਿੰਦੀ ਹੈ ਲਾਲ ਅਤੇ ਹਰੀ ਲਾਈਟ
ਵਾਹਨ ਚਲਕਾਂ ਨੂੰ ਸਮਝ ਨਹੀਂ ਆਉਂਦਾ ਕੀ ਉਹ ਰੁਕਣ ਜਾਂ ਅੱਗੇ ਜਾਣ
ਐਸ ਏ ਐਸ ਨਗਰ, 24 ਮਾਰਚ (ਸ.ਬ.) ਸਥਾਨਕ ਫੇਜ਼ 1 ਉਦਯੋਗਿਕ ਖੇਤਰ ਵਿੱਚ ਸਪਾਈਸ ਚੌਂਕ ਤੋਂ ਮੁਹਾਲੀ ਪਿੰਡ ਵੱਲ ਜਾਣ ਵਾਲੀ ਸੜਕ ਤੇ ਪੈਂਦੀਆਂ ਟ੍ਰੈਫਿਕ ਲਾਈਟਾਂ (ਜਿੱਥੇ ਇੱਕ ਸੜਕ ਫੇਜ਼ 1 ਦੇ ਥਾਣੇ ਵਲੋਂ ਪੀ ਟੀ ਐਲ ਚੌਂਕ ਵੱਲ ਨੂੰ ਜਾਂਦੀ ਹੈ) ਤੇ ਪਿੰਡ ਮੁਹਾਲੀ ਵੱਲ ਲੱਗੀਆਂ ਟ੍ਰੈਫਿਕ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਖਰਾਬ ਹਨ| ਇੱਥੇ ਸਪਾਈਸ ਚੌਂਕ ਵਲੋਂ ਆਉਣ ਵਾਲੇ ਵਾਹਨ ਚਾਲਕ ਇਹ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਉਹਨਾਂ ਦੇ ਸਾਮ੍ਹਣੇ ਲੱਗੀਆਂ ਲਾਈਟਾਂ ਵਿੱਚ ਹਰੀ ਅਤੇ ਲਾਲ ਦੋਵੇਂ ਲਾਈਟਾਂ ਜੱਗਦੀਆਂ ਹਨ ਅਤੇ ਵਾਹਨ ਚਾਲਕ ਨੂੰ ਸਮਝ ਨਹੀਂ ਆਉਂਦੀ ਕਿ ਉਹ ਰੁਕੇ ਜਾਂ ਅੱਗੇ ਲੰਘ ਜਾਵੇ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਲਤ ਪਿਛਲੇ ਦੋ ਮਹੀਨਿਆਂ ਤੋਂ ਬਣੀ ਹੋਈ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਚਲਦੀ ਆ ਰਹੀ ਹੈ| ਸਥਾਨਕ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਇਹਨਾਂ ਟ੍ਰੈਫਿਕ ਲਾਈਟਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *