ਟ੍ਰੈਫਿਕ ਲਾਈਟਾਂ ਨਾ ਹੋਣ ਕਾਰਨ ਫੇਜ਼ 4 ਦੇ ਚੌਂਕ ਵਿਚ ਵਾਪਰਦੇ ਹਨ ਹਾਦਸੇ

ਐਸ ਏ ਐਸ ਨਗਰ, 13 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 4 ਦੀ ਮਾਰਕੀਟ ਨੇੜੇ ਸਨਾਤਨ ਧਰਮ ਮੰਦਰ ਨੇੜਲੇ ਚੌਂਕ ਵਿੱਚ ਟ੍ਰੈਫਿਕ ਲਾਈਟਾਂ ਨਾ ਹੋਣ ਕਾਰਨ ਹਰ ਦਿਨ ਹੀ ਹਾਦਸੇ ਵਾਪਰ ਰਹੇ ਹਨ|
ਇਸ ਚੌਂਕ ਵਿੱਚ ਟ੍ਰੈਫਿਕ ਲਾਈਟਾਂ ਅਤੇ ਕੋਈ ਟ੍ਰੈਫਿਕ ਪੁਲੀਸ ਮੁਲਾਜਮ ਨਾ ਹੋਣ ਕਾਰਨ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ| ਹਰ ਵਾਹਨ ਚਾਲਕ ਹੀ ਇਸ ਚੌਂਕ ਵਿੱਚੋਂ ਪੂਰੀ ਸਪੀਡ ਨਾਲ ਆਪਣੇ ਵਾਹਨਾਂ ਨੂੰ ਲੰਘਾਉਂਦਾ ਹੈ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ| ਫੇਜ਼ 4 ਦੇ ਵਸਨੀਕ ਹਰਚਰਨ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇਸ ਚੌਂਕ ਵਿੱਚ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ|

Leave a Reply

Your email address will not be published. Required fields are marked *