ਟ੍ਰੈਵਲ ਏਜੰਟ ਐਸੋਸੀਏਸ਼ਨ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਟ੍ਰੈਵਲ ਏਜੰਟ ਐਸੋਸੀਏਸ਼ਨ ਨੇ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ. ਕੇ ਐਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਟ੍ਰੈਵਲ ਏਜੰਟਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਕੀਤਾ ਗਿਆ| ਮੀਟਿੰਗ ਵਿੱਚ ਜਲਦ ਹੀ ਪੁਲੀਸ ਪ੍ਰਸ਼ਾਸਨ ਨੂੰ ਮਿਲ ਕੇ ਸਮੱਸਿਆਵਾਂ ਸਬੰਧੀ ਜਾਣਕਾਰੀ ਦੇਣ, ਮੈਂਬਰਸ਼ਿਪ ਵਧਾਉਣ, ਹਰ ਮਹੀਨੇ ਇੱਕ ਸੂਬਾ ਪੱਧਰੀ ਮੀਟਿੰਗ ਕਰਨ ਅਤੇ ਆਮ ਜਨਤਾ ਨੂੰ ਪ੍ਰੈਸ ਅਤੇ ਹੋਰ ਸਾਧਨਾਂ ਰਾਹੀਂ ਠੱਗ ਟ੍ਰੈਵਲ ਏਜੰਟਾਂ ਤੋਂ ਸਾਵਧਾਨ ਰਹਿਣ ਅਤੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਕੇਵਲ ਲਾਇਸੰਸੀ ਕੰਪਨੀਆਂ ਕੋਲ ਅਪਲਾਈ ਕਰਨ ਲਈ ਪ੍ਰੇਰਿਤ ਕਰਨ ਸਬੰਧੀ ਫੈਸਲੇ ਕੀਤੇ ਗਏ| ਇਸ ਮੀਟਿੰਗ ਵਿੱਚ ਪੂਰੇ ਪੰਜਾਬ ਤੋਂ 40 ਤੋਂ ਵੀ ਵੱਧ ਟ੍ਰੈਵਲ/ ਇਮੀਗ੍ਰੇਸ਼ਨ/ ਆਇਲਟਸ ਸੈਂਟਰ ਵਾਲੇ ਮੈਂਬਰ ਹਾਜ਼ਰ ਹੋਏ|
ਇਸ ਮੌਕੇ ਸ. ਸੰਧੂ ਨੇ ਮੰਗ ਕੀਤੀ ਕਿ ਘੱਟੋ-ਘੱਟ ਸਲਾਹਕਾਰ ਫੀਸ 25000 ਕੀਤੀ ਜਾਵੇ ਅਤੇ ਨਾਲ ਨਵੇਂ ਲਾਇਸੰਸਾਂ ਲਈ 5 ਲੱਖ ਬੈਂਕ ਗਾਰੰਟੀ ਲਾਜ਼ਮੀ ਕੀਤੀ ਜਾਵੇ| ਮੀਟਿੰਗ ਤੋਂ ਬਾਅਦ 20 ਤੋਂ ਵੱਧ ਨਵੇਂ ਮੈਂਬਰਾਂ ਨੂੰ ਸਰਟੀਫਿਕੇਟ ਵੰਡੇ ਗਏ| ਉਹਨਾਂ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਸਿਰਫ ਲਾਇਸੰਸੀ ਟ੍ਰੈਵਲ ਏਜੰਟਾਂ/ਇਮੀਗ੍ਰੇਸ਼ਨ ਕੰਪਨੀਆਂ ਕੋਲ ਵੀਜ਼ੇ ਵਾਸਤੇ ਅਪਲਾਈ ਕਰਨ ਤਾਂ ਜੋ ਉਹਨਾਂ ਦਾ ਕੰਮ ਸਾਫ ਸੁਥਰੇ ਢੰਗ ਨਾਲ ਅਤੇ ਪਾਰਦਰਸ਼ਿਤਾ ਨਾਲ ਹੋਵੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਵੀ ਰਾਜ (ਜਨਰਲ ਸਕੱਤਰ), ਏ.ਐਸ.ਸੇਖੋਂ (ਐਡੀਸ਼ਨਲ ਵਾਈਸ ਪ੍ਰਧਾਨ), ਪਵਿੱਤਰ ਸਿੰਘ (ਵਾਈਸ ਪ੍ਰਧਾਨ) ਸਰਬਜੀਤ ਸਿੰਘ (ਮੈਂਬਰ ਲੁਧਿਆਣਾ), ਪੂਜਾ ਜੈਨ (ਮੈਂਬਰ ਅੰਮ੍ਰਿਤਸਰ) ਅਤੇ ਹੋਰ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *