ਟ੍ਰੈਵਲ ਏਜੰਸੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ

ਐਸ. ਏ. ਐਸ. ਨਗਰ, 4 ਜੂਨ (ਸ.ਬ.) ਸਥਾਨਕ ਸੈਕਟਰ 70 ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੀ ਇੱਕ ਟ੍ਰੈਵਲ ਏਜੰਸੀ ਦਫਤਰ ਦੇ ਬਾਹਰ ਅੱਜ ਕੰਪਨੀ ਕੋਲ ਆਪਣੇ ਪੈਸੇ ਜਮਾਂ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਵਿਦੇਸ਼ ਨਾ ਭੇਜਣ ਅਤੇ ਨਾ ਹੀ ਪੈਸੇ ਵਾਪਸ ਕਰਨ ਦੇ ਰੋਸ ਵਜੋਂ ਕੁੱਝ ਵਿਅਕਤੀਆਂ ਵਲੋਂ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਾਹਰੇਬਾਜੀ ਕੀਤੀ ਗਈ| ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਵਿਦੇਸ਼ ਨਾ ਭੇਜਣ ਵਾਲੇ ਟ੍ਰੈਵਲ ਏਜੰਸੀ ਦੇ ਮਾਲਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|
ਇਸ ਸਬੰਧੀ ਉਕਤ ਨੌਜਵਾਨਾਂ ਨੇ ਥਾਣਾ ਮਟੌਰ ਦੇ ਐਸ ਐਚ ਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ| ਸ਼ਿਕਾਇਤ ਵਿੱਚ ਉਕਤ ਨੌਜਵਾਨਾਂ ਅਮਨਪ੍ਰੀਤ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਅਮਨਜੋਤ ਕੌਰ, ਬਲਵਿੰਦਰ ਕੌਰ, ਮਨਦੀਪ ਕੌਰ, ਮਸਤਿੰਦਰ ਸਿੰਘ, ਵਰਿੰਦਰ ਸਿੰਘ, ਰਮੇਸ਼ ਸਿੰਘ, ਹਰਪਾਲ ਸਿੰਘ, ਨਵਪ੍ਰੀਤ ਸਿੰਘ, ਰੁਬਨਪ੍ਰੀਤ ਸਿੰਘ ਅਤੇ ਬੀਰਵਿੰਦਰ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਨੇ ਉਕਤ ਕੰਪਨੀ ਵਿੱਚ ਵਿਦੇਸ਼ ਜਾਣ ਲਈ ਪੈਸੇ ਜਮਾਂ ਕਰਵਾਏ ਸੀ ਪਰੰਤੂ ਕੰਪਨੀ ਨੇ ਨਾਂ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ ਇਸ ਲਈ ਇਸ ਕੰਪਨੀ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *