ਟ੍ਰੱਕ ਅਤੇ ਬਸ ਦੀ ਟੱਕਰ ਵਿੱਚ ਇੱਕ ਦਰਜਨ ਵਿਅਕਤੀ ਜਖਮੀ

ਐਸ. ਏ. ਐਸ. ਨਗਰ, 13 ਜੂਨ (ਸ.ਬ.) ਅੱਜ ਸਵੇਰੇ ਰਾਧਾ ਸੁਆਮੀ ਚੌਂਕ ਨੇੜੇ ਇੱਕ ਟਰੱਕ ਤੇ ਬੱਸ ਦੀ ਜਬਰਦਸਤ ਟੱਕਰ ਵਿੱਚ ਲਗਭਗ 1 ਦਰਜਨ ਵਿਅਕਤੀ ਜਖਮੀ ਹੋਏ ਹਨ| ਜਖਮੀਆਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮਨਾਲੀ ਤੋਂ ਦਿੱਲੀ ਜਾ ਰਹੀ ਹਿਮਾਚਲ ਰੋਡਵੇਜ ਦੀ ਬੱਸ ਨੰਬਰ ਐਚ ਪੀ 65-4284 ਦੀ ਦੇਰ ਰਾਤ ਕਰੀਬ 1.30 ਵਜੇ ਦੇ ਆਸਪਾਸ ਰਾਧਾ ਸੁਆਮੀ ਚੌਂਕ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਵਲੋਂ ਆ ਰਹੇ ਟਰੱਕ ਨੰ. ਪੀ ਬੀ 11ਸੀ ਐਫ 5295 (ਜੋ ਸੀਮੇਂਟ ਨਾਲ ਭਰਿਆ ਹੋਇਆ ਸੀ) ਨਾਲ ਜਬਰਦਸਤ ਟਕੱਰ ਹੋਈ| ਟੱਕਰ ਟੱਕਰ ਇੰਨੀ ਜਬਰਦਸਤ ਸੀ ਕਿ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਲਗਭਗ12 ਵਿਅਕਤੀ ਜਖਮੀ ਹੋ ਗਏ| ਜ਼ਖਮੀ ਵਿਅਕਤੀਆਂਵਿੱਚ ਟਰੱਕ ਤੇ ਬੱਸ ਦੇ ਡਰਾਈਵਰ ਵੀ ਸ਼ਾਮਿਲ ਹਨ ਜਿਹਨਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਕ ਵਿਅਕਤੀ ਦੇ ਗੰਭੀਰ ਜਖਮੀ ਹੋਣ ਕਾਰਨ ਉਸਨੂੰ ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਭੇਜ ਦਿੱਤਾ ਗਿਆ|
ਬੱਸ ਦੇ ਕੰਡਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਖਰੜ ਦਾ ਪੁੱਲ ਬਣਨ ਕਾਰਨ ਉਹ ਸੋਹਾਣਾ ਵਲੋਂ ਚੰਡੀਗੜ੍ਹ ਆ ਰਹੇ ਸੀ ਅਤੇ ਚੌਂਕ ਤੇ ਪਹੁੰਚਦੇ ਹੀ ਟਰੱਕ ਅਤੇ ਬੱਸ ਵਿੱਚ ਭਿਆਨਕ ਟਕੱਰ ਹੋਈ ਜਿਸ ਕਾਰਨ ਟਰੱਕ ਪਲਟ ਗਿਆ| ਪੁਲੀਸ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *