ਠਿਯੋਗ ਵਿੱਚ ਵੱਡਾ ਹਾਦਸਾ: ਖੱਡ ਵਿੱਚ ਡਿੱਗੀ ਐਚ. ਆਰ. ਟੀ. ਸੀ. ਬੱਸ, 4 ਦੀ ਮੌਤ 26 ਜ਼ਖਮੀ

ਸ਼ਿਮਲਾ, 1 ਜੂਨ (ਸ.ਬ.) ਸ਼ਿਮਲਾ ਦੇ ਠਿਯੋਗ ਵਿੱਚ ਅੱਜ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ, ਜਦੋਂ ਇਕ ਐਚ. ਆਰ. ਟੀ. ਸੀ. ਦੀ ਬੱਸ ਠਿਯੋਗ-ਛੈਲਾ ਰਸਤੇ ਤੇ ਪਹਾੜੀ ਨਾਲ ਟਕਰਾਅ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ| ਇਸ ਹਾਦਸੇ ਵਿੱਚ 5-6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 26 ਲੋਕ ਜ਼ਖਮੀ ਦੱਸੇ ਜਾ ਰਹੇ ਹਨ| ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਪਰਖੱਚੇ ਉਡ ਗਏ|
ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 8 ਵਜੇ ਦੇ ਕਰੀਬ ਹੋਇਆ, ਜਦੋਂ ਬੱਸ ((8 ੍ਹ 03 2- 6205) ਟਿੱਕਰ ਜਾ ਰਹੀ ਸੀ ਕਿ ਠਿਯੋਗ-ਛੈਲਾ ਰਾਸਤੇ ਤੇ ਬੇਕਾਬੂ ਹੋ ਕੇ ਪਹਾੜੀ ਤੋਂ ਹੇਠਾਂ ਡਿੱਗ ਗਈ|
ਜ਼ਿਕਰਯੋਗ ਹੈ ਕਿ ਬੱਸ ਵਿੱਚ 30 ਤੋਂ ਜ਼ਿਆਦਾ ਲੋਕ ਸਵਾਰ ਸਨ| ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ| ਪੁਲੀਸ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕੱਢਣ ਵਿੱਚ ਜੁੱਟ ਗਈ| ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ| ਸ਼ਿਮਲਾ ਪੁਲੀਸ ਮੁਤਾਬਕ ਹੁਣ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ| ਪੁਲੀਸ ਜਾਂਚ ਵਿੱਚ ਜੁੱਟੀ ਹੋਈ ਹੈ

Leave a Reply

Your email address will not be published. Required fields are marked *