ਠੇਕਾ ਮੁਲਾਜਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ

ਐਸ.ਏ.ਐਸ. ਨਗਰ, 25 ਜਨਵਰੀ ( ਸ.ਬ.) ਫੇਜ਼ 8 ਵਿੱਚ ਠੇਕਾ ਮੁਲਾਜ਼ਮ ਅਤੇ ਸਫਾਈ ਮਜ਼ਦੂਰਾਂ ਵੱਲੋਂ ਰੋਸ ਰੈਲੀ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਨੂੰ ਐਕਟ 2016 ਮੁਤਾਬਿਕ ਤੁਰੰਤ ਰੈਗੂਲਰ ਕੀਤਾ ਜਾਵੇ, ਐਕਟ ਦੇ ਵਿੱਚ ਕੋਈ ਸੋਧ ਨਾ ਕੀਤੀ ਜਾਵੇ, ਪੰਜਾਬ ਦੇ ਮੁਲਾਜ਼ਮਾਂ ਦਾ 125Üਫੀਸਦੀ ਡੀ.ਏ. ਤੇ 25 ਫੀਸਦੀ ਤਨਖਾਹਾਂ ਵਿੱਚ ਵਾਧਾ ਕਰਕੇ ਪੇ-ਕਮਿਸ਼ਨ ਤੋਂ ਅੰਤਰਿਮ ਰਿਪੋਰਟ ਲੈ ਕੇ ਤੁਰੰਤ ਲਾਗੂ ਕੀਤੀ ਜਾਵੇ, ਚਾਰ ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਇਆ ਬਗੈਰ ਕਿਸੇ ਦੇਰੀ ਤੋਂ ਦਿੱਤਾ ਜਾਵੇ, ਹੋਰ ਭੱਤਿਆਂ ਤੇ ਵਰਦੀਆਂ ਦੇ ਵਿੱਚ ਵਾਧਾ ਕੀਤਾ ਜਾਵੇ, ਮੁਹਾਲੀ ਵਿੱਚ ਚੰਡੀਗੜ੍ਹ ਪੈਟਰਨ ਤੇ ਡੀ.ਸੀ. ਰੇਟ ਲਾਗੂ ਕੀਤੇ ਜਾਣ| ਰੈਲੀ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਆਗੂ ਸਾਥੀ ਸੱਜਨ ਸਿੰਘ, ਰਣਬੀਰ ਸਿੰਘ ਢਿੱਲੋਂ, ਕ੍ਰਿਸ਼ਨ ਪ੍ਰਸ਼ਾਦ, ਚੰਦਨ ਸਿੰਘ, ਕਰਤਾਰ ਸਿੰਘ ਪਾਲ, ਪਵਨ ਗੋਡਯਾਲ, ਸੋਭਾ ਰਾਮ, ਜਗਬੀਰ ਸਿੰਘ, ਉਮੇਦ ਸਿੰਘ ਰਾਵਤ, ਪ੍ਰੇਮ ਚੰਦ ਸ਼ਰਮਾ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *