ਠੇਕਾ ਮੁਲਾਜਮਾਂ ਵੱਲੋਂ ਰੋਸ ਰੈਲੀ

ਐਸ.ਏ.ਐਸ. ਨਗਰ, 23 ਫਰਵਰੀ  (ਸ.ਬ.) ਅੱਜ ਇੱਥੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਕਲਾਸ-ਫੌਰ ਅਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੱਦੇ ਤੇ ਮੁਲਾਜ਼ਮਾਂ ਵੱਲੋਂ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਛੇਤੀ ਮੰਗਾਂ ਨਾ ਮੰਨੀਆਂ ਤਾਂ ਚੰਡੀਗੜ੍ਹ ਵਿੱਚ ਚੱਲ ਰਹੀ ਭੁੱਖ ਹੜਤਾਲ ਮਰਨ ਵਰਤ ਵਿੱਚ ਬਦਲ ਦਿੱਤਾ ਜਾਵੇਗਾ| ਇਹ ਮਰਨ ਵਰਤ ਮੁਲਾਜ਼ਮਾਂ ਦੇ ਮੁੱਖ ਆਗੂ ਸਾਥੀ ਸੱਜਨ ਸਿੰਘ ਸ਼ੁਰੂ           ਕਰਨਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਇਸ ਰੈਲੀ ਵਿੱਚ ਮੰਗ ਕੀਤੀ ਗਈ ਕਿ 19 ਦਸੰਬਰ 2016 ਨੂੰ ਵਿਧਾਨ ਸਭਾ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਪਾਸ ਕੀਤੇ ਗਏ ਐਕਟ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਸੁਵਿਧਾ ਕੇਂਦਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਡਿਊਟੀ ਤੇ ਲਿਆ ਜਾਵੇ, ਮੁਲਾਜ਼ਮ ਆਗੂਆਂ ਤੇ ਬਣਾਏ ਪੁਲੀਸ ਕੇਸ ਵਾਪਿਸ ਲਏ ਜਾਣ, ਮੁਲਾਜ਼ਮਾਂ ਦਾ 125% ਮਹਿੰਗਾਈ ਭੱਤਾ ਮੁੱਢਲੀ ਤਨਖਾਹ ਵਿੱਚ ਮਰਜ ਕੀਤਾ ਜਾਵੇ| ਇਸ ਰੈਲੀ ਨੂੰ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ, ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮੋਹਣ ਸਿੰਘ, ਸੋਭਾ ਰਾਮ, ਪਵਨ ਗੋਡਯਾਲ, ਚੇਅਰਮੈਨ ਗੁਰਪ੍ਰੀਤ ਸਿੰਘ, ਕਲਾਸ-ਫੌਰ ਦੇ ਪ੍ਰੇਮ ਚੰਦ ਸ਼ਰਮਾ, ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਦੇ ਆਗੂ ਚਰਨਜੀਤ ਸਿੰਘ, ਰਮਸਾ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਦੇ ਆਗੂ ਰਮਨ ਕੁਮਾਰ  ਨੇ ਸੰਬੋਧਨ ਕੀਤਾ| ਰੈਲੀ ਕਰਨ ਤੋਂ ਬਾਅਦ ਪੁੱਡਾ ਭਵਨ ਦੇ ਚੌਕ ਤੇ ਮੁਜ਼ਾਹਰਾ ਕੀਤਾ ਗਿਆ, ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ|

Leave a Reply

Your email address will not be published. Required fields are marked *