ਠੇਕਾ ਮੁਲਾਜਮ ਐਕਸ਼ਨ ਕਮੇਟੀ ਵਲੋਂ ਰੈਲੀ

ਐਸ ਏ ਐਸ ਨਗਰ,16 ਫਰਵਰੀ (ਸ.ਬ.) ਅੱਜ ਮੁਹਾਲੀ ਵਿਖੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਠੇਕਾ ਮੁਲਾਜਮਾਂ ਵਲੋਂ ਰੈਲੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਸਾਰੇ ਠੇਕਾ ਮੁਲਾਜਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ| ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਐਕਟ ਪਾਸ ਕਰਨ ਦੇ ਬਾਵਜੂਦ ਵੀ ਮੁਲਾਜਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ| ਸੂਬੇ ਦੀ ਅਫਸਰਸਾਹੀ ਜਾਣਬੁੱਝ ਕੇ ਠੇਕਾ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ| ਉਨ੍ਹਾਂ ਦਾਅਵਾ ਕੀਤਾ ਕਿ  ਪੰਜਾਬ ਦੇ ਮੁੱਖ ਚੋਣ ਅਫਸਰ ਵਲੋਂ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਜਾਰੀ ਕਰਕੇ ਸਪਸਟ ਕਰ ਦਿਤਾ ਗਿਆ ਹੈ ਕਿ ਮੁਲਾਜਮਾਂ ਦੀਆਂ ਇਹ ਮੰਗਾ ਚੋਣ ਜਾਬਤੇ ਦੇ ਦਾਅਰੇ ਵਿਚ ਨਹੀਂ ਆਉਂਦੀਆਂ| ਫਿਰ ਵੀ ਸਰਕਾਰ ਵਲੋਂ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ| ਉਹਨਾਂ ਮੰਗ ਕੀਤੀ ਕਿ ਠੇਕਾ ਮੁਲਾਜਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ|
ਇਸ ਮੌਕੇ ਮੁਲਾਜਮ ਆਗੂ ਸੱਜਣ ਸਿੰਘ,ਵਰਿੰਦਰ ਸਿੰਘ,ਅਸ਼ੀਸ਼ ਜੁਲਾਹਾ, ਰਵਿੰਦਰ ਸਿੰਘ,ਸਤਪਾਲ ਸਿੰਘ,ਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ,ਪ੍ਰਵੀਨ ਕੁਮਾਰ, ਅਮਰੀਕ ਸਿੰਘ,ਦਲਜਿੰਦਰ ਸਿੰਘ,ਕਮਲ ਚੌਹਾਨ, ਰਣਬੀਰ ਸਿੰਘ ਢਿੱਲੋਂ,ਜਗਦੀਸ ਸਿੰਘ ਚਾਹਲ, ਦਰਸ਼ਨ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਸ਼ੀਤਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *