ਠੇਕੇਦਾਰਾਂ ਦੇ ਮਸਲੇ ਹੱਲ ਕਰਵਾਏ ਜਾਣਗੇ: ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਸ਼ਿਵ ਸੈਨਾ ਹਿੰਦ ਵੱਲੋਂ ਭਗਵਾ ਸੰਕਲਪ ਸਭਾ ਆਯੋਜਿਤ ਕੀਤੀ ਗਈ| ਜਿਸ ਦੀ ਪ੍ਰਧਾਨਗੀ ਠੇਕੇਦਾਰ ਬ੍ਰਿਗੇਡ ਦੇ ਚੇਅਰਮੈਨ ਗਿਆਨ ਚੰਦ ਯਾਦਵ ਅਤੇ ਸ਼ਿਵ ਸੈਨਾ ਹਿੰਦ ਦੇ ਪੰਜਾਬ ਚੇਅਰਮੈਨ ਰਜਿੰਦਰ ਧਾਲੀਵਾਲ ਨੇ ਕੀਤੀ| ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਕੱਟੜ ਹਿੰਦੂ ਨੇਤਾ ਨਿਸ਼ਾਂਤ ਸ਼ਰਮਾ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਰਾਹੁਲ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ|
ਇਸ ਮੌਕੇ ਨਿਸ਼ਾਂਤ ਸ਼ਰਮਾ ਵੱਲੋਂ ਠੇਕੇਦਾਰ ਰਾਮ ਕੁਮਾਰ ਯਾਦਵ ਨੂੰ ਪਾਰਟੀ ਦੇ ਠੇਕੇਦਾਰ ਬ੍ਰਿਗੇਡ ਮੁਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਠੇਕੇਦਾਰ ਬ੍ਰਿਗੇਡ ਠੇਕੇਦਾਰਾਂ ਦੀ ਹਰ  ਸਮੱਸਿਆ ਦੂਰ ਕਰਨ ਦਾ ਯਤਨ ਕਰਦੀ ਹੈ| ਠੇਕੇਦਾਰਾਂ ਦੇ ਮਸਲੇ ਹੱਲ ਕਰਵਾਉਣ ਲਈ ਪਾਰਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ| ਉਹਨਾਂ ਕਿਹਾ ਕਿ ਠੇਕੇਦਾਰਾਂ ਨੂੰ ਜੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਉਹਨਾਂ ਨੂੰ ਦੱਸਣ|
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਾਲਿਸਤਾਨੀਆਂ ਦੇ ਇਸ਼ਾਰੇ ਤੇ ਭੜਕਾਊ ਬਿਆਨਬਾਜੀ ਕਰ ਰਿਹਾ ਹੈ ਅਤੇ ਪੰਜਾਬ ਦਾ ਮਾਹੌਲ  ਖਰਾਬ ਕਰਨ ਦਾ ਯਤਨ ਕਰ ਰਿਹਾ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਰੋਧੀ ਪਾਰਟੀ ਹੈ|
ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਵਾਰਡ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ|
ਇਸ ਮੌਕੇ ਪਾਰਟੀ ਦੇ ਮੁਹਾਲੀ ਇਕਾਈ ਦੇ ਪ੍ਰਧਾਨ ਰਾਮ ਕੁਮਾਰ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਵਦੇਸ਼ ਕੁਮਾਰ ਯਾਦਵ, ਸੈਕਟਰ-59 ਦੇ ਜੋਨ ਪ੍ਰਧਾਨ ਮੁਨੀਵ, ਸੈਕਟਰ-52 ਦੇ ਜੋਨ ਪ੍ਰਧਾਨ ਰਾਜੇਸ਼, ਜਨਰਲ ਸਕੱਤਰ ਸੰਜੈ ਗੋਸਵਾਮੀ, ਸਲਾਹਕਾਰ ਧੁਰੰਪ ਦੇਵ ਰਾਮ ਵੀ ਮੌਜੂਦ ਸਨ|

Leave a Reply

Your email address will not be published. Required fields are marked *