ਠੇਕੇਦਾਰੀ ਸਫਾਈ ਕਰਮਚਾਰੀਆਂ ਵਲੋਂ ਧਰਨਾ

ਖਰੜ, 26 ਦਸੰਬਰ (ਕੁਸ਼ਲ ਆਨੰਦ) ਖਰੜ ਨਗਰ ਕੌਂਸਲ ਦੇ ਬਾਹਰ ਠੇਕੇਦਾਰ ਅਧੀਨ ਕੰਮ ਕਰਦੇ ਸਫਾਈ ਕਰਮਚਾਰੀਆਂ ਵਲੋਂ ਧਰਨਾ ਦਿਤਾ ਗਿਆ ਅਤੇ ਨਾਰੇਬਾਜੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਸਫਾਈ ਸੇਵਕ ਆਸ਼ਾ ਰਾਣੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਕਈ ਸਾਲਾਂ ਤੋਂ ਠੇਕੇਦਾਰ ਕੋਲ ਹੀ ਕੰਮ ਕਰ ਰਹੇ ਹਨ, ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ| ਉਹਨਾਂ ਕਿਹਾ ਕਿ ਠੇਕੇਦਾਰ ਵਲੋਂ ਉਹਨਾਂ ਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਦਿਤੀ ਗਈ| ਉਹਨਾਂ ਦਾ ਪੀ ਐਫ ਤਾਂ ਕਟਿਆ ਜਾ ਰਿਹਾ ਹੈ ਪਰ ਉਸਦੀ ਕੋਈ ਜਾਣਕਾਰੀ ਨਹੀਂ ਦਿਤੀ ਜਾ ਰਹੀ| ਊਹਨਾਂ ਨੂੰ ਤਨਖਾਹ ਹਰ ਮਹੀਨੇ ਹੀ 10 ਤਰੀਕ ਤੋਂ ਬਾਅਦ ਹੀ ਮਿਲਦੀ ਹੈ| ਉਹਨਾਂ ਦੀ ਤਨਖਾਹ ਵਿਚੋਂ ਈ ਐਸ ਆਈ ਵੀ ਕਟਿਆ ਜਾ ਰਿਹਾ ਹੈ ਪਰ ਠੇਕੇਦਾਰ ਵਲੋ. ਇਸਦੀ ਵੀ ਕੋਈ ਜਾਣਕਾਰੀ ਨਹੀਂ ਦਿਤੀ ਜਾ ਰਹੀ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਦੋ ਮਹੀਨੇ ਦੀ ਤਨਖਾਹ ਦਿਤੀ ਜਾਵੇ, ਉਹਨਾਂ ਨੂੰ ਪੱਕਾ ਕੀਤਾ ਜਾਵੇ| ਇਸ ਮੌਕੇ ਸਫਾਈ ਸੇਵਕ ਬੰਟੀ, ਸੋਨੂੰ, ਅਜੇ, ਗੁਰਪ੍ਰੀਤ ਸਿੰਘ ਵੀ ਮੌਜੁਦ ਸਨ|
ਇਸ ਮੌਕੇ ਪਹੁੰਚੇ ਕਾਂਗਰਸੀ ਆਗੂ ਪਰਵਿੰਦਰ ਸੋਨਾ ਨੇ ਸਫਾਈ ਸੇਵਕਾ ਦੀਆਂ ਮੰਗਾਂ ਨੂੰ ਜਾਇਜ ਦਸਿਆ ਤੇ ਉਹਨਾਂ ਦੀ ਆਵਾਜ ਪੰਜਾਬ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿਤਾ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਈ ਓ ਸੰਦੀਪ ਤਿਵਾੜੀ ਨੇ ਕਿਹਾ ਕਿ ਇਹ ਸਫਾਈ ਸੇਵਕ ਠੇਕੇਦਾਰ ਕੋਲ ਕੰਮ ਕਰਦੇ ਹਨ ਤੇ ਠੇਕੇਦਾਰ ਨੇ ਹੀ ਇਹਨਾਂ ਨੂੰ ਤਨਖਾਹ ਦੇਣੀ ਹੁੰਦੀ ਹੈ| ਠੇਕੇਦਾਰ ਨੂੰ ਇਸ ਸਬੰਧੀ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਉਸ ਵਲੋਂ ਜਵਾਬ ਵੀ ਦਿਤਾ ਜਾਵੇਗਾ| ਜੇ ਠੇਕੇਦਾਰ ਬਲੈਕ ਲਿਸਟ ਹੋ ਗਿਆ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *