ਠੇਕੇਦਾਰ ਬਬਲੇਸ਼ ਪਾਂਡੇ ਆਪਣੇ ਸਾਥੀਆਂ ਸਮੇਤ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੀ ਇੱਕ ਭਰਵੀਂ ਮੀਟਿੰਗ ਦੋਆਬਾ ਪ੍ਰੈਜੀਡੈਂਟ ਕੀਰਤ ਮੁਹਾਲੀ ਤੇ ਪੰਜਾਬ ਵਾਈਸ ਚੇਅਰਮੈਨ ਰਜਿੰਦਰ ਸਿੰਘ ਮੂੰਡੀ ਖਰੜ ਦੀ ਅਗਵਾਈ ਵਿੱਚ ਮੁਹਾਲੀ ਵਿਖੇ ਆਯੋਜਿਤ ਕੀਤੀ ਗਈ| ਮੀਟਿੰਗ ਦੌਰਾਨ ਠੇਕੇਦਾਰ ਬਬਲੇਸ਼ ਪਾਂਡੇ ਆਪਣੇ ਸਾਥੀਆਂ ਸਮੇਤ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ ਹੋਏ| ਇਸ ਮੌਕੇ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਮੁੱਖ ਨਿਸ਼ਾਂਤ ਸ਼ਰਮਾ, ਉੱਤਰ ਭਾਰਤ ਇੰਚਾਰਜ ਵੈਦ ਅਮਰਜੀਤ ਸ਼ਰਮਾ,  ਬੁਲਾਰਾ ਅਸ਼ੋਕ ਤਿਵਾੜੀ, ਮਲੋਆ ਪ੍ਰਧਾਨ ਪ੍ਰਦੀਪ, ਸਿਟੀ ਪ੍ਰਧਾਨ ਕੁਲਵਿੰਦਰ ਸਿੰਘ ਗੋਲੀ, ਜਿਲ੍ਹਾ ਵਾਈਸ ਪ੍ਰਧਾਨ ਹਰੀਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਜਿਨ੍ਹਾਂ ਨੇ ਫੈਡਰੇਸ਼ਨ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ| ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਆਨੰਤ ਸ੍ਰੀ ਵਿਭੂਸ਼ਿਤ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਸਨਾਤਨ ਧਰਮ ਲਈ ਕੀਤੇ ਕਾਰਜ ਅਤੇ ਅੱਤਵਾਦ ਖਿਲਾਫ ਬੁਲੰਦ ਕੀਤੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ ਹੋ ਰਹੇ ਹਨ| ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਬਲੌਂਗੀ ਵਿਖੇ ਵੱਖ-ਵੱਖ ਪਾਰਟੀਆਂ ਵੱਲੋਂ ਇਕ ਜਨਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਜਨਸਭਾ ਵਿੱਚ ਕਰੀਬ 600 ਵਿਅਕਤੀ  ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ ਹੋਣਗੇ| ਮੀਟਿੰਗ ਦੌਰਾਨ ਨਿਸ਼ਾਂਤ ਸ਼ਰਮਾ ਨੇ ਫੈਡਰੇਸ਼ਨ ਦੇ ਅਹੁਦੇਦਾਰਾਂ ਨੂੰ ਆਪਣੇ -ਆਪਣੇ ਖੇਤਰ ਵਿੱਚ ਸਵੇਰੇ 5 ਵਜੇ ਤੋਂ 6 ਵਜੇਂ ਤਕ ਮੰਦਿਰ ਅਤੇ ਪਾਰਕਾਂ ਵਿੱਚ ਧਰਮ ਚਰਚਾ ਕਰਨ ਦੀ ਹਿਦਾਇਤਾਂ ਦਿੱਤੀਆਂ| ਇਸ ਮੌਕੇ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਹੋਰ                ਅਹੁਦੇਦਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *