ਠੇਕੇਦਾਰ ਮੋਹਣ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਿਕਾਸ ਕੰਮਾਂ ਲਈ 50 ਹਜਾਰ ਰੁਪਏ ਦਿੱਤੇ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਪਿੰਡ ਬਠਲਾਣਾ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਾਂਗਰਸ ਬਲਾਕ ਦਿਹਾਤੀ ਦੇ ਪ੍ਰਧਾਨ ਸ੍ਰੀ ਮੋਹਨ ਸਿੰਘ ਠੇਕੇਦਾਰ ਨੇ ਪਿਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਲਈ ਸਕੂਲ ਨੂੰ 50 ਹਜਾਰ ਰੁਪਏ ਦਿੱਤੇ ਹਨ| ਇਸ ਮੌਕੇ ਠੇਕੇਦਾਰ ਮੋਹਣ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਵਿੱਚ ਸਿਖਿਆ ਦੇ ਨਾਲ ਨਾਲ ਹੋਰ ਸਹੂਲਤਾਂ ਦੇਣ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਸਾਨੂੰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਵੀ ਤਰੱਕੀ ਕਰ ਸਕਣ| ਉਹਨਾਂ ਕਿਹਾ ਕਿ ਉਹਨਾਂ ਵਲੋਂ ਹਰ ਸਾਲ ਹੀ ਇਸ ਸਕੂਲ ਦੇ ਬੱਚਿਆ ਨੂੰ ਕਾਪੀਆਂ ਤੇ ਕਿਤਾਬਾਂ ਅਤੇ ਬੈਗ ਦਿੱਤੇ ਜਾਂਦੇ ਹਨ|
ਇਸ ਮੌਕੇ ਸਰਵ ਸ੍ਰੀ ਸੁਖਜੀਤ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਢੀਂਡਸਾ, ਜਤਿੰਦਰ ਸਿੰਘ ਭੀਮ, ਕਰਨੈਲ ਢੀਂਡਸਾ, ਰਣਜੀਤ ਸਿੰਘ ਰਾਣਾ, ਜੱਗੀ ਢੀਂਡਸਾ, ਮਨਦੀਪ ਢੀਂਡਸਾ, ਵਰਿੰਦਰ , ਮੋਨਾ, ਸੁਖਵਿੰਦਰ ਸਿੰਘ , ਵਜੀਰ ਪੇਂਟਰ, ਗੁਰਦੀਪ ਬਠਲਾਣਾ ਵੀ ਮੌਜੂਦ ਸਨ|

Leave a Reply

Your email address will not be published. Required fields are marked *