ਠੋਸ ਰਣਨੀਤੀ ਨਾਲ ਹੀ ਦੂਰ ਹੋਵੇਗਾ ਭਾਰਤੀ ਊਰਜਾ ਸੰਕਟ

ਊਰਜਾ ਸੰਕਟ ਨਾਲ ਨਿਪਟਨ ਲਈ ਅੰਤਰਰਾਸ਼ਟਰੀ ਸੌਰ ਗਠਜੋੜ ਨੇ ਜੋ ਪਹਿਲ ਕੀਤੀ ਹੈ, ਉਹ ਪੂਰੀ ਦੁਨੀਆ ਨੂੰ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਸਕਦੀ ਹੈ| ਚਾਹੇ ਵਿਕਸਿਤ ਹੋਣ ਜਾਂ ਵਿਕਾਸਸ਼ੀਲ ਦੇਸ਼, ਊਰਜਾ ਦਾ ਗੰਭੀਰ ਸੰਕਟ ਸਭ ਦੇ ਸਾਹਮਣੇ ਹੈ| ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਇਹ ਚੁਣੌਤੀ ਜ਼ਿਆਦਾ ਵੱਡੀ ਹੈ| ਅਜਿਹੇ ਵਿੱਚ ਜੇਕਰ ਭਾਰਤ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਸਥਾਪਨਾ ਤੋਂ ਲੈ ਕੇ ਉਸਨੂੰ ਟੀਚੇ ਤੱਕ ਪਹੁੰਚਾਉਣ ਲਈ ਅਗਵਾਈ ਦੀ ਭੂਮਿਕਾ ਵਿੱਚ ਆਏ ਤਾਂ ਇਹ ਇੱਕ ਵੱਡੀ ਉਪਲਬਧੀ ਹੋਵੇਗੀ| ਦਿੱਲੀ ਵਿੱਚ ਅੰਤਰਰਾਸ਼ਟਰੀ ਸੌਰ ਗਠਜੋੜ ਦੇ ਪਹਿਲੇ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੇ 62 ਦੇਸ਼ਾਂ ਨੇ ਊਰਜਾ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਸੌਰ ਊਰਜਾ ਦਾ ਉਤਪਾਦਨ ਅਤੇ ਇਸਤੇਮਾਲ ਵਧਾਉਣ ਦੀ ਵਚਨਬਧਤਾ ਜਿਤਾਈ ਹੈ| ਅੰਤਰਰਾਸ਼ਟਰੀ ਸੌਰ ਗਠਜੋੜ ਦੀ ਅਹਿਮੀਅਤ ਇਸ ਲਈ ਵੀ ਵੱਧ ਗਈ ਹੈ ਕਿ ਪੈਰਿਸ ਸਮਝੌਤੇ ਦੇ ਤਹਿਤ ਮੈਂਬਰ ਦੇਸ਼ਾਂ ਨੂੰ ਸੌਰ ਊਰਜਾ ਦੇ ਇਸਤੇਮਾਲ, ਉਸਦੇ ਲਈ ਸ਼ੋਧ, ਪ੍ਰੋਜੈਕਟਾਂ ਲਈ ਪੈਸੇ ਵਰਗੀਆਂ ਸਾਰੀਆਂ ਜਰੂਰਤਾਂ ਇਸ ਦੇ ਜਰੀਏ ਪੂਰੀਆਂ ਕੀਤੀਆਂ ਜਾਣਗੀਆਂ| ਇਸਦਾ ਦਫਤਰ ਗੁਰੂਗ੍ਰਾਮ ਵਿੱਚ ਹੋਵੇਗਾ, ਜਿਸਦੇ ਲਈ ਭਾਰਤ ਨੇ 6 ਕਰੋੜ ਵੀਹ ਲੱਖ ਡਾਲਰ ਦਿੱਤੇ ਹਨ| ਇਸ ਸੰਮੇਲਨ ਨੂੰ ਅਮਲੀ ਜਾਮਾ ਪੁਆਉਣ ਦੇ ਪਿੱਛੇ ਸਭ ਤੋਂ ਵੱਡੀ ਭੂਮਿਕਾ ਫ਼ਰਾਂਸ ਦੀ ਰਹੀ ਹੈ, ਜਿਸ ਨੇ ਇਸ ਸੰਗਠਨ ਨੂੰ ਖੜ੍ਹਾ ਕਰਨ ਵਿੱਚ ਭਾਰਤ ਦੇ ਨਾਲ ਮਿਲ ਕੇ ਕੰਮ ਕੀਤਾ| ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮਿਰਜਾਪੁਰ ਜਿਲ੍ਹੇ ਵਿੱਚ ਉਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੌਰ ਊਰਜਾ ਪਲਾਂਟ ਦਾ ਲੋਕਾਰਪਣ ਵੀ ਕੀਤਾ| ਜਿਕਰਯੋਗ ਹੈ ਕਿ ਇਸ ਪਲਾਂਟ ਨੂੰ ਫਰਾਂਸ ਦੀ ਕੰਪਨੀ ਨੇ ਹੀ ਬਣਾਇਆ ਹੈ| ਇਸ ਵਿੱਚ ਇੱਕ ਕਰੋੜ ਤੀਹ ਲੱਖ ਯੂਨਿਟ ਬਿਜਲੀ ਹਰ ਮਹੀਨੇ ਬਣੇਗੀ|
ਭਾਰਤ ਦੇ ਸਾਹਮਣੇ ਅੱਜ ਸਭ ਤੋਂ ਵੱਡੀ ਚੁਣੌਤੀ ਸਵਾ ਅਰਬ ਤੋਂ ਜ਼ਿਆਦਾ ਆਬਾਦੀ ਨੂੰ ਸਸਤੀ ਬਿਜਲੀ ਉਪਲਬਧ ਕਰਾਉਣ ਦੀ ਹੈ| ਹੁਣ ਦੇਸ਼ ਵਿੱਚ ਜਿਆਦਾਤਰ ਬਿਜਲੀ ਦਾ ਉਤਪਾਦਨ ਕੋਇਲੇ ਤੇ ਨਿਰਭਰ ਹੈ| ਬਿਜਲੀਘਰ ਨੂੰ ਕੋਇਲੇ ਦੀ ਕਮੀ ਦੀ ਸਮੱਸਿਆ ਨਾਲ ਜੂਝਨਾ ਪੈ ਰਿਹਾ ਹੈ| ਖਾਸ ਤੌਰ ਤੇ ਗਰਮੀ ਦੇ ਮੌਸਮ ਵਿੱਚ ਬਿਜਲੀ ਦਾ ਸੰਕਟ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਮੰਗ ਦੀ ਤੁਲਣਾ ਵਿੱਚ ਬਿਜਲੀਘਰ ਉਤਪਾਦਨ ਨਹੀਂ ਕਰ ਪਾਉਂਦੇ ਅਤੇ ਇਸਦੇ ਪਿੱਛੇ ਸਭਤੋਂ ਵੱਡਾ ਕਾਰਨ ਬਿਜਲੀਘਰਾਂ ਨੂੰ ਸਮੇਂ ਤੇ ਲੋੜੀਂਦਾ ਕੋਇਲਾ ਨਾ ਮਿਲ ਪਾਉਣਾ ਹੈ| ਜਾਹਿਰ ਹੈ, ਆਉਣ ਵਾਲੇ ਸਮੇਂ ਵਿੱਚ ਸੰਕਟ ਹੋਰ ਗਹਿਰਾ ਸਕਦਾ ਹੈ| ਅਜਿਹੇ ਵਿੱਚ ਭਾਰਤ ਲਈ ਊਰਜਾ ਦਾ ਬਦਲਵਾਂ ਸਰੋਤ ਲੱਭਣਾ ਜਰੂਰੀ ਹੈ| ਸੌਰ ਊਰਜਾ ਇਸ ਦਾ ਸਭਤੋਂ ਸਸਤਾ ਅਤੇ ਕਾਰਗਰ ਵਿਕਲਪ ਸਾਬਤ ਹੋ ਸਕਦੀ ਹੈ| ਭਾਰਤ ਨੇ ਅਗਲੇ ਪੰਜ ਸਾਲ ਵਿੱਚ ਸੌਰ ਊਰਜਾ ਤੋਂ ਪੌਣੇ ਦੋ ਖਰਬ ਵਾਟ ਬਿਜਲੀ ਬਣਾਉਣ ਦਾ ਟੀਚਾ ਰੱਖਿਆ ਹੈ| ਇਸਦੇ ਲਈ 83 ਅਰਬ ਡਾਲਰ ਦੀ ਜ਼ਰੂਰਤ ਪਵੇਗੀ| ਇਸ ਟੀਚੇ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨੇ ਸੌਰ ਪ੍ਰਯੋਜਨਾਵਾਂ ਲਈ ਸਸਤਾ ਅਤੇ ਬਿਨਾਂ ਜੋਖਮ ਵਾਲਾ ਕਰਜ ਦੇਣ ਦੀ ਵੀ ਵਕਾਲਤ ਕੀਤੀ|
ਸੌਰ ਊਰਜਾ ਦਾ ਇਸਤੇਮਾਲ ਹਰ ਲਿਹਾਜ਼ ਨਾਲ ਲਾਭਦਾਇਕ ਹੈ| ਇਸ ਨਾਲ ਬਨਣ ਵਾਲੀ ਬਿਜਲੀ ਨਾ ਸਿਰਫ ਸਸਤੀ ਹੋਵੇਗੀ, ਬਲਕਿ ਇਸ ਨਾਲ ਇਹਨਾਂ ਕਾਰਖਾਨਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਨਿਜਾਤ ਮਿਲੇਗੀ| ਕੋਇਲੇ ਨਾਲ ਚਲਣ ਵਾਲੇ ਬਿਜਲੀਘਰ ਜਿਸ ਕਦਰ ਰਾਖ ਅਤੇ ਧੂੰਆਂ ਛੱਡਦੇ ਹਨ, ਉਹ ਵਾਤਾਵਰਣ ਦੇ ਲਿਹਾਜ਼ ਨਾਲ ਅਤੇ ਜੀਵਨ ਲਈ ਖਤਰਨਾਕ ਹੈ| ਸੌਰ ਊਰਜਾ ਦੇ ਇਸਤੇਮਾਲ ਨਾਲ ਕੋਇਲੇ ਵਰਗੇ ਕੁਦਰਤੀ ਸਰੋਤ ਤੇ ਨਿਰਭਰਤਾ ਘੱਟ ਜਾਂ ਫਿਰ ਖਤਮ ਹੋਵੇਗੀ| ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜੋ ਦਸ ਸੂਤਰਧਾਰ ਕਾਰਵਾਈ ਯੋਜਨਾ ਪੇਸ਼ ਕੀਤੀ ਹੈ, ਉਸ ਵਿੱਚ ਸਾਰੇ ਰਾਸ਼ਟਰਾਂ ਨੂੰ ਸਸਤੀ ਸੌਰ ਤਕਨੀਕੀ ਉਪਲੱਬਧ ਕਰਾਉਣਾ, ਊਰਜਾ ਮਿਸ਼ਰਣ ਵਿੱਚ ਫੋਟੋਵੋਲਟਿਕ ਸੇਲ ਨਾਲ ਉਤਪਾਦਿਤ ਬਿਜਲੀ ਦਾ ਹਿੱਸਾ ਵਧਾਉਣਾ, ਸੌਰ ਊਰਜਾ ਪ੍ਰਯੋਜਨਾਵਾਂ ਲਈ ਨਿਯਮਨ ਅਤੇ ਪੈਮਾਨਾ ਬਣਾਉਣਾ, ਬੈਂਕ ਕਰਜ ਲਈ ਸੌਰ ਪ੍ਰਯੋਜਨਾਵਾਂ ਲਈ ਸਲਾਹ ਦੇਣਾ ਅਤੇ ਵਿਸ਼ੇਸ਼ ਸੌਰ ਕੇਂਦਰਾਂ ਦਾ ਨੈਟਵਰਕ ਬਣਾਉਣਾ ਸ਼ਾਮਿਲ ਹੈ| ਸੌਰ ਨੀਤੀਆਂ, ਪ੍ਰਯੋਜਨਾਵਾਂ ਅਤੇ ਰਾਸ਼ਟਰੀ ਸੌਰ ਮਿਸ਼ਨ ਵਰਗੀ ਪਹਲਕਦਮੀ ਰਾਹੀਂ ਜੇਕਰ ਆਮ ਲੋਕਾਂ ਤੱਕ ਸੌਰ ਊਰਜਾ ਦਾ ਫਾਇਦਾ ਪੁੱਜਦਾ ਹੈ ਤਾਂ ਨਿਸ਼ਚਿਤ ਹੀ ਭਾਰਤ ਨੂੰ ਭਵਿੱਖ ਵਿੱਚ ਊਰਜਾ ਸੰਕਟ ਨਾਲ ਨਿਪਟਨ ਵਿੱਚ ਕਾਮਯਾਬੀ ਮਿਲੇਗੀ|
ਨਵੀਨ ਮਹਿਤਾ

Leave a Reply

Your email address will not be published. Required fields are marked *