ਠੰਡੇ ਮਿਠੇ ਪਾਣੀ ਦੀ ਛਬੀਲ ਲਗਾਈ

ਚੰਡੀਗੜ੍ਹ, 6 ਜੂਨ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਸੈਕਟਰ-21 ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਘੱਲੂ ਕਾਰਾ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ| ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਛਕ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ| ਇਸ ਮੌਕੇ ਯੂਨੀਅਨ ਦੇ ਚੇਅਰਮੈਨ ਜਸਵੀਰ ਸਿੰਘ ਨਰੈਣ, ਸੀ.ਪੀ. ਆਗੂ ਹਾਕਮ ਸਿੰਘ ਮਨਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਅਮਰਜੀਤ ਸਿੰਘ ਲਾਂਡਰਾ, ਸੰਤ ਸਿੰਘ ਕੁਹੜੀ, ਜਗੀਰ ਸਿੰਘ ਕੰਬਾਲਾ, ਮੇਹਰ ਸਿੰਘ ਪਲਹੇੜੀ, ਸਵਰਨ ਸਿੰਘ ਪੈਤਪੁਰ, ਸਤਪਾਲ ਸਿੰਘ ਸਵਾੜਾ, ਪਾਲ ਸਿੰਘ ਗੋਚਰ, ਸੁਰਿੰਦਰ ਸਿੰਘ ਬਰਿਆਲੀ, ਜੱਸਾ ਮਨਾਣਾ, ਹੈਪੀ ਮਨਾਣਾ, ਗੁਰਵਿੰਦਰ ਸਿੰਘ, ਜਸਪ੍ਰੀਤ ਆਦਿ ਨੇ ਸੇਵਾ ਕੀਤੀ|

Leave a Reply

Your email address will not be published. Required fields are marked *