ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਐਸ ਏ ਐਸ ਨਗਰ, 23 ਜੂਨ (ਸ.ਬ.) ਸ੍ਰੀ ਦੁਰਗਾ ਮੰਦਰ ਕਮੇਟੀ ਫੇਜ਼-6 ਵੱਲੋਂ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਫੇਜ਼ 6 ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਇਸ ਮੌਕੇ ਕੌਂਸਲਰ ਆਰ ਪੀ ਸ਼ਰਮਾ ਨੇ ਕਿਹਾ ਕਿ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਘਟੋ ਘਟ ਇਕ ਵਾਰੀ ਅਮਰਨਾਥ ਯਾਤਰਾ ਜਰੂਰ ਕਰਨੀ ਚਾਹੀਦੀ ਹੈ| ਇਸ ਮੌਕੇ ਸਰਵਸ੍ਰੀ ਪਰਮਜੀਤ ਸਿੰਘ ਕਾਹਲੋਂ, ਅਰੁਣ ਕੁਮਾਰ ਸ਼ਰਮਾ, ਗੁਰਮੁਖ ਸਿੰਘ ਸੋਹਲ, ਕਮਲਜੀਤ ਸਿੰਘ ਰੂਬੀ (ਸਾਰੇ ਕੌਂਸਲਰ) ਨੇ ਵੀ ਵਿਸ਼ੇਸ ਤੌਰ ਤੇ ਹਿੱਸਾ ਲਿਆ|

Leave a Reply

Your email address will not be published. Required fields are marked *