ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ

ਚੰਡੀਗੜ੍ਹ, 6 ਜੂਨ (ਸ.ਬ.) ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ, ਮੁਹਾਲੀ ਵਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ| ਇਸ ਸੰਬਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਨਰਲ-ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਯੂਨੀਅਨ ਵਲੋਂ ਅੱਜ ਸੈਕਟਰ 21 ਦੀ ਮਾਰਕੀਟ ਵਿੱਚ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਹਜ਼ਾਰਾਂ ਰਾਹਗੀਰਾਂ ਨੇ ਤਪਦੀ ਗਰਮੀ ਵਿੱਚ ਠੰਡਾ-ਮਿੱਠਾ ਜਲ ਛੱਕਿਆਂ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ,ਚੇਅਰਮੈਨ ਜਸਵੀਰ ਸਿੰਘ ਨਰੈਣਾ,ਜਨਰਲ-ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਸਵਰਨ ਸਿੰਘ ਪਂੈਤਪੁਰ,ਹਾਕਮ ਸਿੰਘ ਮਨਾਣਾ,ਅਮਰਜੀਤ ਸਿੰਘ ਲਾਡਰਾਂ, ਬਲਵੰਤ ਸਿੰਘ ਕੁਬਾਹੇੜੀ, ਜਗੀਰ ਸਿੰਘ ਕੰਬਾਲਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਹਰਦੀਪ ਸਿੰਘ ਮਟੋਰ ਆਦਿ ਨੇ ਸੇਵਾ ਕੀਤੀ|

Leave a Reply

Your email address will not be published. Required fields are marked *