ਠੰਡੇ ਮਿੱਠੇ ਦੁੱਧ ਦੀ ਛਬੀਲ ਲਗਾਈ

ਐਸ. ਏ. ਐਸ ਨਗਰ, 4 ਜੂਨ (ਸ.ਬ.) ਕਿਸਾਨ ਅੰਦਲੋਨ ਵੱਲੋਂ ਦੇਸ਼ ਵਿਆਪੀ ਹੜਤਾਲ ਨੂੰ ਮੁੱਖ ਰੱਖਦੇ ਹੋਏ ਪਿੰਡ ਗੀਗੇ ਮਾਜਰਾ ਵਿਖੇ ਪਿੰਡ ਵਾਸੀਆਂ ਅਤੇ ਨੌਜਵਾਨ ਵੱਲੋਂ ਠੰਡੇ ਮਿੱਠੇ ਦੁੱਧ ਦੀ ਛਬੀਲ ਲਗਾਈ ਗਈ| ਇਸ ਮੌਕੇ ਡਾਇਰੈਕਟਰ ਭਗਵੰਤ ਸਿੰਘ ਗੀਗੇ ਮਾਜਰਾ ਵੱਲੋਂ ਇਸ ਛਬੀਲ ਵਿਚੇ ਸੇਵਾ ਕੀਤੀ ਗਈ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਜਿਹੜਾ ਵਿਅਕਤੀ ਆਪਣੀਆਂ ਸਬਜੀਆਂ ਅਤੇ ਦੁੱਧ ਦਾ ਮੰਡੀਕਰਨ ਕਰਦਾ ਹੈ| ਉਸ ਨੂੰ ਨਸ਼ਟ ਕਰਨ ਦੀ ਬਜਾਏ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ ਜਾਂ ਗੁਰਦੁਆਰੇ, ਮੰਦਰਾਂ ਵਿੱਚ ਭੇਜ ਦਿੱਤਾ ਜਾਵੇ| ਉਹਨਾਂ ਕਿਹਾ ਕਿ ਦੁੱਧ ਇੱਕ ਬਹੁਤ ਹੀ ਪਵਿੱਤਰ ਪਦਾਰਥ ਹੈ ਅਤੇ ਇਸ ਨੂੰ ਸਾਡੇ ਭਾਰਤ ਦੇਸ਼ ਵਿੱਚ ਦੁੱਧ ਨੂੰ ਬਹੁਤ ਹੀ ਉਤਮ ਅਤੇ ਮੁੱਖ ਪੌਸ਼ਟਿਕ ਆਹਾਰ ਮੰਨਿਆ ਜਾਂਦਾ ਹੈ| ਇਸ ਦੀ ਪੈਦਾਵਾਰ ਬਹੁਤ ਔਖੀ ਹੁੰਦੀ ਹੈ| ਉਹਨਾਂ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਸਵਾਮੀਨਾਥਨ ਰਿਪੋਰਟ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੇ ਮਸਲੇ ਦਾ ਸਾਰਥਿਕ ਹੱਲ ਕੱਢ ਕੇ ਕਿਸਾਨ ਜਥੇਬੰਦੀ ਦੀ ਹੜਤਾਲ ਖਤਮ ਕਰਵਾਈ ਜਾਵੇ|
ਇਸ ਮੌਕੇ ਸੁਭਾਸ ਚੰਦ, ਕਾਕਾ ਸਿੰਘ, ਬਿਕਰਮ ਸਿੰਘ, ਗੁਰਪ੍ਰੀਤ ਸਿੰਘ, ਜੋਲੀ ਕਮਲਦੀਪ ਸਿੰਘ, ਜਿੰਦਰ ਸਿੰਘ, ਨਵਦੀਪ ਸਿੰਘ ਅਤੇ ਹੋਰ ਪਿੰਡ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *