ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ

ਖਰੜ, 6 ਜੂਨ (ਸ.ਬ.) ਇਥੋਂ ਦੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਦੇ ਨੌਜਵਾਨਾਂ ਵਲੋਂ ਆਮ ਰਾਹਗੀਰਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ| ਛਬੀਲ ਸ਼ੁਰੂ ਕਰਨ ਤੋਂ ਪਹਿਲਾਂ ਨੌਜਵਾਨਾਂ ਨੇ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ, ਜਿਸ ਮਗਰੋਂ ਠੰਡਾ ਮਿੱਠਾ ਜਲ ਅਤੇ ਛੋਲਿਆਂ ਦਾ ਪ੍ਰਸਾਦ ਲੋਕਾਂ ਵਿਚ ਅਤੁੱਟ ਵਰਤਾਇਆ ਗਿਆ| ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਰਾਜੀਵ ਕੁਮਾਰ ਮਾਣਾ, ਰਾਹੁਲ ਕਪਿਲ, ਮੁਕੇਸ਼ ਕਪਿਲ, ਵਿਕਾਸ ਰਾਣਾ, ਰਿਸ਼ੂ ਰਾਣਾ, ਵਿਸ਼ਾਲ ਰਾਣਾ, ਕਮਲ, ਦਿਨੇਸ਼, ਦੀਪਾ, ਰਾਜੂ, ਰਮਨ, ਗੌਤਮ, ਸੰਨੀ, ਮਨਦੀਪ, ਗੋਪੀ, ਹਨੀ ਅਤੇ ਰਾਹੁਲ ਆਦਿ ਨੌਜਵਾਨ ਹਾਜ਼ਰ ਸਨ|
ਚੰਡੀਗੜ੍ਹ (ਰਾਹੁਲ) ਸੈਕਟਰ-20 ਵਿਚ ਮਾਂ ਵੈਸ਼ਨੋ ਗਰੁਪ ਵਲੋਂ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ| ਇਹ ਛਬੀਲ ਸੈਕਟਰ-20 ਏ ਦੇ ਲੇਬਰ ਚੌਂਕ ਵਿੱਚ ਲਗਾਈ ਗਈ, ਜਿਥੇ ਲੋਕਾਂ ਨੂੰ ਠੰਡਾ ਤੇ ਮਿੱਠਾ ਪਾਣੀ ਪਿਲਾਇਆ ਗਿਆ|

Leave a Reply

Your email address will not be published. Required fields are marked *