ਠੰਡ ਦਾ ਨਾਕਾ ਲਗਾਇਆ

ਐਸ਼ਏ 30 ਦਸੰਬਰ (ਸ਼ਬ ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮਿਅਰ ਵਲੋਂ ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਠੰਡ ਦਾ ਨਾਕਾ ਲਗਾ ਕੇ ਮੁਹਾਲੀ ਦੇ ਆਈ ਟੀ ਸਿਟੀ ਨੇੜੇ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਕੋਲ ਉਸਾਰੀ ਦੇ ਕੰਮਾਂ ਵਿੱਚ ਲੱਗੇ ਲੋੜਵੰਦਾਂ ਨੂੰ ਗਰਮ ਦਰੀਆਂ, ਜੁਰਾਬਾਂ ਅਤੇ ਟੋਪੀਆਂ ਵੰਡੀਆਂ ਗਈਆਂ।
ਇਸ ਦੌਰਾਨ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸੈਨੇਟਰੀ ਪੇਡ ਅਤੇ ਬੱਚਿਆਂ ਨੂੰ ਖਿਡੌਣੇ ਵੀ ਵੰਡੇ ਗਏ। ਇਸਦੇ ਨਾਲ ਹੀ ਇਸ ਮੌਕੇ ਲੱਗਭਗ 150 ਲੋੜਵੰਦਾਂ ਨੂੰ ਸਮੋਸੇ ਅਤੇ ਜਲੇਬੀਆਂ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵਿੰਦਰ ਸਿੰਘ, ਅਵਤਾਰ ਸਿੰਘ ਅਤੇਇਕੇਸ਼ ਪਾਲ ਸਿੰਘ ਸ਼ਾਮਿਲ ਸਨ।

Leave a Reply

Your email address will not be published. Required fields are marked *